ਸਿਡਨੀ ਦੇ ਪੈਰਾਗਨ ਹੋਟਲ ਨਾਲ ਕਰੋਨਾ ਦੇ ਤਿੰਨ ਮਾਮਲੇ ਸਬੰਧਤ

(ਦ ਏਜ ਮੁਤਾਬਿਕ) ਸਿਹਤ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਸਿਡਨੀ ਦੇ ਪੈਰਾਗਨ ਹੋਟਲ ਦੇ ਸਪੋਰਟਸ ਬਾਰ ਨਾਲ ਤਿੰਨ ਕਰੋਨਾ ਪਾਜ਼ਿਟਿਮ ਮਰੀਜ਼ਾਂ ਦਾ ਸਬੰਧ ਸਥਾਪਿਤ ਹੋਇਆ ਹੈ। ਇਨ੍ਹਾਂ ਵਿੱਚੋਂ ਇੱਕ ਮਰੀਜ਼ ਤਾਂ ਦਿਸੰਬਰ 16 (ਬੁੱਧਵਾਰ) ਨੂੰ ਦੁਪਹਿਰ 12:45 ਤੋਂ ਬਾਅਦ ਦੁਪਹਿਰ 3:30 ਵਜੇ ਤੱਕ ਸਰਕੁਲਰ ਕੁਏ ਵਿਖੇ ਸਥਿਤੀ ਇਸ ਹੋਟਲ ਵਿੱਚ ਰਿਹਾ ਸੀ ਅਤੇ ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਵੀ ਇਸੇ ਸਮੇਂ ਦੌਰਾਨ ਉਕਤ ਹੋਟਲ ਵਿੱਚ ਹੀ ਸੀ ਅਤੇ ਇਸ ਕਾਰਨ ਇਨ੍ਹਾਂ ਦੋ ਨਵੇਂ ਕਰੋਨਾ ਦੇ ਮਾਮਲਿਆਂ ਦਾ ਸਬੰਧ ਇਸ ਹੋਟਲ ਨਾਲ ਹੋਣ ਕਾਰਨ ਹੁਣ ਉਕਤ ਹੋਟਲ ਨਾਲ ਸਬੰਧਤ ਤਿੰਨ ਕਰੋਨਾ ਦੇ ਮਾਮਲੇ ਹੋ ਚੁਕੇ ਹਨ। ਹੋਟਲ ਦੇ ਸਟਾਫ ਨੂੰ ਤਾਕੀਦ ਕੀਤੀ ਗਈ ਹੈ ਕਿ ਇਸ ਸਮਾਂ-ਸੂਚੀ ਮੁਤਾਬਿਕ ਡਿਊਟੀ ਤੇ ਰਹੇ ਸਟਾਫ ਦਾ ਫੌਰਨ ਕਰੋਨਾ ਟੈਸਟ ਕਰਵਾਇਆ ਜਾਵੇ ਅਤੇ ਇਨ੍ਹਾਂ ਨੂੰ ਅਤੇ ਇਨ੍ਹਾਂ ਨਾਲ ਸਬੰਧਤ ਸਾਰਿਆਂ ਨੂੰ ਹੀ ਸੈਲਫ ਆਈਸੋਲੇਸ਼ਨ ਵਿੱਚ ਭੇਜਿਆ ਜਾਵੇ। ਹੋਟਲ ਦੇ ਦੂਸਰੇ ਹਿੱਸਿਆਂ ਅੰਦਰ ਰਹਿਣ ਵਾਲੇ ਲੋਕਾਂ ਲਈ ਸਲਾਹ ਹੈ ਕਿ ਉਹ ਆਪਣੇ ਸਰੀਰਿਕ ਲੱਛਣਾਂ ਨੂੰ ਪੂਰਨ ਰੂਪ ਵਿੱਚ ਵਾਚਦੇ ਰਹਿਣ ਅਤੇ ਜ਼ਰੂਰਤ ਪੈਣ ਤੇ ਤੁਰੰਤ ਮੈਡੀਕਲ ਸਹਾਇਤਾ ਲੈਣ ਅਤੇ ਆਪਣੇ ਆਪ ਨੂੰ ਤੁਰੰਤ ਆਈਸੋਲੇਟ ਕਰ ਲੈਣ। ਇਸ ਤੋਂ ਇਲਾਵਾ ਹੰਟਰ ਅਤੇ ਬਲਾਈ ਸਟਰੀਟ ਵਿੱਚ ਵੀ ਮਿਲੇ ਨਵੇਂ ਮਾਮਲੇ ਦੀ ਜਾਂਚ ਪੜਤਾਲ ਚੱਲ ਰਹੀ ਹੈ ਅਤੇ ਇਸ ਦੇ ਵੀ ਪਿਛੋਕੜ ਦਾ ਪਤਾ ਲਗਾਇਆ ਜਾ ਰਿਹਾ ਹੈ। ਆਸਟ੍ਰੇਲੀਆ ਸਕੁਏਅਰ, ਐਮ.ਐਲ.ਸੀ. ਸੈਂਟਰ ਅਤੇ ਸ਼ਿਫਲੇ ਸਕੁਏਅਰ ਆਦਿ ਵਿਚਲੇ ਲੋਕਾਂ ਲਈ ਵੀ ਸਲਾਹਾਂ ਹਨ ਕਿ ਆਪਣਾ ਧਿਆਨ ਰੱਖਣ ਅਤੇ ਲੋੜ ਪੈਣ ਤੇ ਤੁਰੰਤ ਸੈਲਫ ਆਈਸੋਲੇਟ ਹੋ ਜਾਣ ਅਤੇ ਆਪਣਾ ਟੈਸਟ ਵੀ ਕਰਵਾਉਣ।

Install Punjabi Akhbar App

Install
×