ਘਰ ਵਿਚ ਖੇਤੀ: ਪਾਪਾਟੋਏਟੋਏ ਵੈਜ਼ੀ ਗਾਰਡਨ ਕੰਪੀਟੀਸ਼ਨ ‘ਚ ਸ. ਮਹਾਂਬੀਰ ਸਿੰਘ ਨੇ ਜਿੱਤਿਆ ਪਹਿਲਾ ਇਨਾਮ

(ਸ. ਮਹਾਂਬੀਰ ਸਿੰਘ ਜਿੱਤੀ ਟ੍ਰਾਫੀ ਨਾਲ)
(ਸ. ਮਹਾਂਬੀਰ ਸਿੰਘ ਜਿੱਤੀ ਟ੍ਰਾਫੀ ਨਾਲ)

ਔਕਲੈਂਡ — ਸ਼ਰਲੀ ਰੋਡ ਪਾਪਾਟੋਏਟੋਏ ਵਿਖੇ ਪਿਛਲੇ ਤਿੰਨ ਸਾਲਾਂ ਤੋਂ ਰਹਿ ਰਹੇ ਸ. ਮਹਾਂਬੀਰ ਸਿੰਘ ਨੇ ਘਰ ਦੇ ਵਿਚ ਸਬਜ਼ੀਆਂ ਦੀ ਖੇਤੀ ਕਰਕੇ ਪੂਰੇ ਪਾਪਾਟੋਏਟੋਏ ਨੂੰ ਪਿੱਛੇ ਛੱਡ ‘ਬੈਸਟ ਵੈਜ਼ੀਟੇਬਲ ਗਾਰਡਨ’ ਦਾ ਪਹਿਲਾ ਇਨਾਮ ਪ੍ਰਾਪਤ ਕਰਕੇ ਭਾਈਚਾਰੇ ਦਾ ਨਾਂਅ ਚਮਕਾਇਆ ਹੈ। ਲਗਪਗ 75 ਸਾਲਾਂ ਦੇ ਸ. ਮਹਾਂਬੀਰ ਸਿੰਘ ਆਪਣੇ ਘਰ ‘ਚ ਲਗਪਗ 70-80 ਵਰਗ ਮੀਟਰ ਥਾਂ ਵਿਚ ਵਿਭਿੰਨ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ ਜਿਨ੍ਹਾਂ ਵਿਚ ਪਾਲਕ, ਮੇਥੇ, ਧਨੀਆ, ਬੈਂਗਣ, ਸ਼ਿਮਲਾ ਮਿਰਚ (ਕੈਪਸੀਕਮ), ਕਰੇਲੇ, ਰਾਮਾ ਤੋਰੀ, ਟਮਾਟਰ, ਫਲੀਆਂ, ਕੱਦੂ, ਟਿੰਡਾ, ਹਰੀਆਂ ਮਿਰਚਾਂ, ਪੁਦੀਨਾ, ਲਸਣ, ਪਿਆਜ, ਫੈਂਸੀ ਲੈਟਸ, ਹਰਾ ਸਾਗ ਸਮੇਤ ਲਗਪਗ 20 ਸਬਜੀਆਂ ਸ਼ਾਮਿਲ ਹਨ। ਉਹ ਰੋਜ਼ਾਨਾ ਆਪਣਾ ਫ੍ਰੀ ਟਾਈਮ ਹੀ ਇਥੇ ਲਗਾਉਂਦੇ ਹਨ ਜਦ ਕਿ ਬਾਕੀ ਸਮਾਂ ਇਕ ਫਾਰਮ ਹਾਊਸ ਵਿਚ ਫੁੱਲ ਟਾਈਮ ਜਾਬ ਕਰਦੇ ਹਨ। ਇਹ ਗਾਰਡਨ ਕੰਪੀਟੀਸ਼ਨ ਹਰ ਸਾਲ ‘ਪਾਪਾਟੋਏਟੋਏ ਗਾਰਡਨ ਅਤੇ ਫਲੋਰਲ ਆਰਟ ਸੁਸਾਇਟੀ’ ਵੱਲੋਂ ਕੌਂਸਿਲ ਦੀ ਮਦਦ ਨਾਲ ਕਰਵਾਇਆ ਜਾਂਦਾ ਹੈ ਅਤੇ ਇਸ ਵਾਰ ਇਹ 15ਵਾਂ ਮੁਕਾਬਲਾ ਸੀ। ਪਿਛਲੇ ਸਾਲ ਵੀ ਸ. ਮਹਾਂਬੀਰ ਸਿੰਘ ਨੂੰ ਦੂਜਾ ਇਨਾਮ ਪ੍ਰਾਪਤ ਹੋਇਆ ਸੀ ਤੇ ਇਸ ਵਾਰ ਪਹਿਲਾ ਇਨਾਮ ਪ੍ਰਾਪਤ ਕੀਤਾ। ਪਿਛਲੇ 15 ਸਾਲਾਂ ਦੇ ਇਤਿਹਾਸ ਵਿਚ ਇਹ ਪਹਿਲੇ ਪੰਜਾਬੀ ਵਿਅਕਤੀ ਹਨ ਜਿਨ੍ਹਾਂ ਦਾ ਨਾਂਅ ਇਸ ਵਾਰ ਜੇਤੂ ਟ੍ਰਾ੍ਰਫੀ ਦੇ ਉਤੇ ਲਿਖਿਆ ਗਿਆ।  ਸ. ਮਹਾਂਬੀਰ ਸਿੰਘ ਜ਼ਿਲ੍ਹਾ ਕਰਨਾਲ ਤੋਂ ਸੰਨ 2014 ਤੋਂ ਇਥੇ ਪੱਕੇ ਤੌਰ ‘ਤੇ ਆ ਵਸੇ ਹੋਏ ਹਨ। ਪੰਜਾਬੀ ਕਮਿਊਨਿਟੀ ਵੱਲੋਂ ਉਨ੍ਹਾਂ ਨੂੰ ਇਸ ਉਪਲਬਧੀ ਲਈ ਲੱਖ-ਵੱਖ ਵਧਾਈ ਦਿੱਤੀ ਜਾਂਦੀ ਹੈ।

Install Punjabi Akhbar App

Install
×