ਉੱਘੇ ਪਾਕਿਸਤਾਨੀ ਸਿੱਖ ਡਾਕਟਰ ਅਤੇ ਸਿਆਸਤਦਾਨ ਦਾ ਕਤਲ ਭਾਰੀ ਦੁਖਦਾਇਕ : ਪੰਥਕ ਤਾਲਮੇਲ ਸੰਗਠਨ

dr soran singhਪਾਕਿਸਤਾਨੀ ਸੂਬਾ ਖੈਬਰ ਪਖਤੂਨਵਾ ਤੋਂ ਮੁੱਖ ਮੰਤਰੀ ਦੇ ਸਲਾਹਕਾਰ ਅਤੇ ਕੈਬਨਿਟ ਮੰਤਰੀ ਡਾ: ਸੂਰਨ ਸਿੰਘ ਦਾ ਅੱਤਵਾਦੀਆਂ ਹੱਥੋਂ ਹੋਇਆ ਕਤਲ ਅਤਿ ਦੁਖਦਾਇਕ ਹੈ। ਪਰ ਉਹਨਾਂ ਵਲੋਂ ਸੂਬੇ ਦੀ ਖੁਸ਼ਹਾਲੀ ਅਤੇ ਮਾਨਵਤਾ ਦੀ ਸੇਵਾ ਕਰਦਿਆਂ  ਜਿਵੇਂ ਅੱਤਵਾਦ ਵਿਰੁੱਧ ਸੱਚ ਦੀ ਅਵਾਜ਼ ਬੁਲੰਦ ਹੁੰਦੀ ਰਹੀ ਹੈ ਉਹ ਆਪਣੇ ਆਪ ਵਿਚ ਇਕ ਮਿਸਾਲ ਹੈ। ਜ਼ਾਲਮ ਹਤਿਆਰੇ ਅੱਤ ਨਾਲ ਜਾਗਦੀਆਂ ਜ਼ਮੀਰਾਂ ਦਾ ਅੰਤ ਨਹੀਂ ਕਰ ਸਕਦੇ। ਬਲਕਿ ਅਣਖੀ ਰੂਹਾਂ ਰੂਹੇ-ਜ਼ਮੀਂ ਤੇ ਅਮਰ ਰਹਿੰਦੀਆਂ ਹਨ। ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਡਾ: ਸਾਹਿਬ ਜਿੱਥੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਾਤਾਰ ਦੋ ਵਾਰ ਪ੍ਰਧਾਨ,  ਤਹਿਰੀਕ-ਏ-ਇਨਸਾਫ ਪਾਰਟੀ ਦੇ ਸਿਆਣੇ ਸਿਆਸਤਦਾਨ, ਟੀ.ਵੀ. ਐਂਕਰ ਅਤੇ ਪ੍ਰੌਪਰਟੀ ਬੋਰਡ ਦੇ ਮੈਂਬਰ ਸਨ ਉੱਥੇ ਸਿੱਖਾਂ ਦੀ ਵੱਖਰੀ ਪਹਿਚਾਣ ਸਥਾਪਤ ਕਰਨ ਵਿਚ ਮੋਹਰੀ ਸਨ। ਅਜਿਹੇ ਲੋਕਾਂ ਦੇ ਜਾਨ-ਮਾਲ ਦਾ ਨੁਕਸਾਨ ਘੱਟ ਗਿਣਤੀ ਕੌਮਾਂ ਅੰਦਰ ਚਿੰਤਾਂ ਦਾ ਭੁਚਾਲ ਖੜ੍ਹਾ ਕਰਦਾ ਹੈ। ਇਸ ਕਤਲ ਨੇ ਸਿੱਖ ਕੌਮ ਅੰਦਰ ਭਾਰੀ ਅਫਸੋਸ ਅਤੇ ਨਿਰਾਸ਼ਾ ਨੂੰ ਜਨਮ ਦਿੱਤਾ ਹੈ।
ਪੰਥਕ ਤਾਲਮੇਲ ਸੰਗਠਨ ਪਾਕਿਸਤਾਨ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਸਿੱਖਾਂ ਉੱਤੇ ਹੋ ਰਹੇ ਅੱਤਵਾਦੀ ਹਮਲਿਆਂ ਨੂੰ ਰੋਕਣ ਲਈ ਸਖਤ ਕਦਮ ਉਠਾਏ ਜਾਣ ਅਤੇ ਮਾਨਵੀ ਭਾਈਚਾਰਕ ਸਾਂਝ ਤੇ ਸ਼ਾਂਤੀ ਲਈ ਲੋਕ ਲਹਿਰ ਪੈਦਾ ਕੀਤੀ ਜਾਵੇ। ਜਿਸ ਨਾਲ ਸੋਗ ਲਹਿਰਾਂ ਦੇ ਅੰਤ ਦਾ ਸੁਪਨਾ ਲਿਆ ਜਾ ਸਕੇ।

ਪੰਥਕ ਤਾਲਮੇਲ ਸੰਗਠਨ

9592093472, 9814898802, 9814921297,

9815193839, 9888353957

Install Punjabi Akhbar App

Install
×