ਆਰਥਿਕ ਆਜ਼ਾਦੀ ਲਈ ਅਸੂਲ਼ ਮੰਚ ਦੇ ਥਾਲ ਖੜਕਾਉ ਪ੍ਰੋਗਰਾਮ ਦਾ ਸਮਰਥਨ ਹੋਵੇ: ਪੰਥਕ ਤਾਲਮੇਲ ਸੰਗਠਨ

panthak-talmel-committee

ਪ੍ਰੈਸ ਨੋਟ:

13 ਅਗਸਤ : ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਲੱਖਾਂ ਅੰਗਹੀਣਾਂ, ਬੇਸਹਾਰਾ ਬਜ਼ੁਰਗਾਂ ਅਤੇ ਵਿਧਵਾਵਾਂ ਨੂੰ ਪੈਨਸ਼ਨ ਦਾ ਹੱਕ ਦਿਵਾਉਣ ਲਈ ਅਪੰਗ ਸੁਅੰਗ ਲੋਕ ਮੰਚ (ਅਸੂਲ) ਵਲੋਂ 15 ਅਗਸਤ ਤੋਂ ਆਰੰਭ ਥਾਲ ਖੜਕਾਉ ਪ੍ਰੋਗਰਾਮ ਲੋਕ-ਹਿਤ ਪ੍ਰੋਗਰਾਮ ਹੈ। ਜਿਸ ਵਿਚ ਹਰ ਧਰਮੀ, ਕਿਸਾਨ, ਮਜ਼ਦੂਰ, ਸਮਾਜ-ਸੇਵੀ ਅਤੇ ਬੁਧੀਜੀਵੀ ਨੂੰ ਸ਼ਮੂਲੀਅਤ ਕਰ ਕੇ ਇਸ ਦਾ ਪੁਰ ਜ਼ੋਰ ਸਮਰਥਨ ਕਰਨਾ ਚਾਹੀਦਾ ਹੈ।
ਉਹਨਾਂ ਆਖਿਆ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦੀ ਸਮਾਧ ਹੁਸੈਨੀਵਾਲਾ ਫਿਰੋਜ਼ਪੁਰ ਤੋਂ ਚੰਡੀਗੜ੍ਹ ਵੱਲ ਨੂੰ ਚੱਲਿਆ ਹੋਇਆ ਚੇਤਨਾ ਕਾਫਲਾ ਆਰਥਿਕ ਆਜ਼ਾਦੀ ਲਈ ਆਵਾਜ਼ ਬੁਲੰਦ ਕਰ ਰਿਹਾ ਹੈ। ਜੋ ਸਵਾਲ ਕਰ ਰਿਹਾ ਹੈ ਕਿ ਜੇਕਰ ਇਕ ਰਾਸ਼ਟਰ ਤੇ ਇਕ ਟੈਕਸ ਹੈ ਤਾਂ ਸਹੂਲਤਾਂ ਬਰਾਬਰ ਕਿਉਂ ਨਹੀਂ ਹਨ ? ਅੰਗਹੀਣਤਾ, ਬੁਢਾਪਾ ਤੇ ਵਿਧਵਾ ਪੈਨਸ਼ਨਾਂ ਦਿੱਲੀ ਵਿਚ 2500 ਰੁਪਏ ਤੇ ਹਰਿਆਣਾ ਵਿਚ 2000 ਰੁਪਏ ਹਨ ਤੇ ਪੰਜਾਬ ਵਿਚ 750 ਰੁਪਏ ਕਿਉਂ ਹੈ ? ਜੇ ਮੁੱਖ ਮੰਤਰੀ, ਮੰਤਰੀ, ਡੀ.ਸੀ. ਤੇ ਜੱਜ ਦੀ ਪੈਨਸ਼ਨ ਦੇਣ ਵੇਲੇ ਕੋਈ ਆਮਦਨ ਹੱਦ ਨਹੀਂ ਹੈ ਤਾਂ ਆਮ ਬੰਦੇ ਲਈ 60 ਹਜ਼ਾਰ ਸਾਲਾਨਾ ਅਤੇ ਕਿਸਾਨ ਲਈ ਢਾਈ ਏਕੜ ਜ਼ਮੀਨ ਦੀ ਹੱਦ ਕਿਉਂ ਹੈ ?
ਪੰਥਕ ਤਾਲਮੇਲ ਸੰਗਠਨ ਆਗੂਆਂ ਨੇ ਕਿਹਾ ਕਿ ਪੈਨਸ਼ਨ ਦੇ ਸੰਵਿਧਾਨਕ ਹੱਕ ਲਈ ਥਾਲ ਖੜਕਾ ਕੇ ਤੁਰੀ ਲੋਕ ਲਹਿਰ ਦੀ ਆਵਾਜ਼ ”ਪੈਨਸ਼ਨ ਦੀ ਸਭ ਨੂੰ ਵੰਡ ਕਰੋ, ਜਾਂ ਖੁਦ ਵੀ ਲੈਣੀ ਬੰਦ ਕਰੋ” ਨੂੰ ਬੁਲੰਦ ਕੀਤਾ ਜਾਵੇਗਾ। ਸੰਗਠਨ ਨਾਲ ਜੁੜੀਆਂ ਸੰਸਥਾਵਾਂ ਹਰ ਸ਼ਹਿਰ ਪਿੰਡ ਵਿਚ ਸਭ ਦੇ ਸਾਂਝੇ ਮਸਲੇ ਲਈ ਚੱਲੇ ਅਸੂਲ ਮੰਚ ਨੂੰ ਪੂਰਾ ਭਰਵਾਂ ਸਹਿਯੋਗ ਕਰਨਗੀਆਂ।

95920-93472
98554-40151

Install Punjabi Akhbar App

Install
×