ਮਨੁੱਖ ਦੀ ਹਾਰ ਦੇ ਹਉਕੇ ਹਨ ਨੇਕੀ ਤੇ ਸੇਵਾ ਵਿਹੂਣੇ ਤਿਉਹਾਰ : ਪੰਥਕ ਤਾਲਮੇਲ ਸੰਗਠਨ

panthak-talmel-committee
ਦੁਨੀਆਂ ਵਿਚ ਅਮੀਰ 500 ਵਿਅਕਤੀਆਂ ਦੀ ਆਮਦਨ ਲਗਭਗ 45 ਕਰੋੜ ਗਰੀਬ ਲੋਕਾਂ ਦੀ ਕੁੱਲ ਆਮਦਨ ਤੋਂ ਵੱਧ ਹੈ। 40 ਪ੍ਰਤੀਸ਼ਤ ਗਰੀਬ ਹਿੱਸਾ ਕੁਲ ਆਮਦਨ ਦਾ ਸਿਰਫ ੫% ਹੀ ਕਮਾਉਂਦਾ ਹੈ। ਅੰਦਾਜ਼ਨ 95 ਲੱਖ ਬੱਚੇ ੫ ਸਾਲ ਦੀ ਉਮਰ ਤੋਂ ਪਹਿਲਾਂ ਹੀ ਮਰ ਜਾਂਦੇ ਹਨ ਜੋ ਕਿ 99 ਪ੍ਰਤੀਸ਼ਤ ਗਰੀਬ ਦੇਸ਼ਾਂ ਦੇ ਹੀ ਹੁੰਦੇ ਹਨ। ਗਰੀਬ ਦੇਸ਼ਾਂ ਵਿਚ ਮਨੁੱਖ ਦੀ ਔਸਤ ਉਮਰ 40 ਕੁ ਸਾਲ ਹੈ। 100 ਕਰੋੜ ਤੋਂ ਵਧੇਰੇ ਲੋਕ ਸਾਫ ਪਾਣੀ ਤੋਂ ਅਤੇ 200 ਕਰੋੜ ਤੋਂ ਵੱਧ ਸਿਹਤ ਅਤੇ ਸਫਾਈ ਸਹੂਲਤਾਂ ਤੋਂ ਵਾਂਝੇ ਹਨ। 100 ਕਰੋੜ ਦੇ ਲਗਭਗ ਭੁੱਖਮਰੀ ਦੇ ਹਾਲਾਤਾਂ ਵਿਚ ਹਨ। ਫਿਰ ਵੀ ਗਰੀਬ ਦੇਸ਼ਾਂ ਵਲੋਂ ਜਿਵੇਂ ਤਿਉਹਾਰਾਂ ਉੱਪਰ ਖਰਚ ਕੀਤਾ ਜਾਂਦਾ ਹੈ ਉਸ ਤੋਂ ਇਕ ਭੁਲੇਖਾ ਪੈਂਦਾ ਹੈ ਕਿ ਲੋਕ ਪੂਰੇ ਖੁਸ਼ਹਾਲ ਹੋ ਚੁੱਕੇ ਹਨ। ਇਹ ਭੁਲੇਖਾ ਧਰਮ ਦੇ ਪੁਜਾਰੀ ਅਤੇ ਪਦਾਰਥਵਾਦੀ ਵਪਾਰੀ ਦੀ ਨੀਤੀ ਦਾ ਨਤੀਜਾ ਹੈ। ਜਿਸ ਨੂੰ ਆਮ ਆਦਮੀ ਸਮਝਣ ਦੀ ਥਾਂ ਅਖੌਤੀ ਅਮੀਰੀ ਅਤੇ ਸਿਆਣਪ ਦਾ ਪ੍ਰਦਰਸ਼ਨ ਕਰ ਰਿਹਾ ਹੈ। ਸਿੱਟੇ ਵਜੋਂ ਕੁਦਰਤੀ ਸਰੋਤਾਂ ਅਤੇ ਆਰਥਿਕਤਾ ਦੀ ਤਬਾਹੀ ਹੋ ਰਹੀ ਹੈ। ਰੂਹਾਨੀਅਤ ਤੋਂ ਸੱਖਣੀ ਦੀਵਾਲੀ ਹਰ ਸਾਲ ਕੁੱਲ ਮਾਨਵਤਾ ਨੂੰ ਤਬਾਹੀ ਦੇ ਕਗਾਰ ਵੱਲ ਧੱਕ ਰਹੀ ਹੈ ਜਿਸ ਦੋਸ਼ ਤੋਂ ਗਿਆਨ ਵਿਹੂਣੀ ਧਾਰਮਿਕ ਸ਼੍ਰੇਣੀ ਮੁਕਤ ਨਹੀਂ ਹੋ ਸਕਦੀ।
ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਵੱਖ ਵੱਖ ਸੰਸਥਾਂਵਾਂ ਦੇ ਸਾਂਝੇ ਮੰਚ ਦੀ ਕੋਰ ਕਮੇਟੀ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਪਿਛਲੇ ਸਾਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਲਗਾਤਾਰ ਬੇਅਦਬੀ ਦੇ ਮੱਦੇ ਨਜ਼ਰ ਦੀਵਾਲੀ ਮੌਕੇ ਸੀਮਾਵਾਂ ਵਿਚ ਰਿਹਾ ਜਾਵੇ। ਪੂਰੀ ਮਾਨਵਤਾ ਦੇ ਭਲੇ ਹਿਤ ਪਟਾਕਿਆਂ ਬੰਬਾਂ ਆਦਿਕ ਦੀ ਵਰਤੋਂ ਤੋਂ ਪੂਰਾ ਗੁਰੇਜ਼ ਕੀਤਾ ਜਾਵੇ। ਨੇਕੀ ਤੇ ਸੇਵਾ ਵਿਹੂਣੇ ਤਿਉਹਾਰ ਕੇਵਲ ਤੇ ਕੇਵਲ ਮਨੁੱਖ ਦੀ ਹਾਰ ਦੇ ਹਉਕੇ ਹਨ ਅਤੇ ਮਨੁੱਖ ਆਪਣੀ ਮੌਤ ਨੂੰ ਵਾਜਾਂ ਮਾਰ ਰਿਹਾ ਹੈ।

Install Punjabi Akhbar App

Install
×