ਕਿਸਾਨੀ ਰੋਸ ਮਾਰਚ ਦੌਰਾਨ ਨਿਰਦੋਸ਼ ਪ੍ਰਦਰਸ਼ਨਕਾਰੀਆਂ ‘ਤੇ ਪਏ ਝੂਠੇ ਕੇਸਾਂ ਦੀ ਪੈਰਵੀ ਦੀ ਪਹਿਲ ਜ਼ਰੂਰੀ: ਪੰਥਕ ਤਾਲਮੇਲ ਸੰਗਠਨ

28 ਜਨਵਰੀ : ਕਿਸਾਨ-ਮਜ਼ਦੂਰ ਸੰਘਰਸ਼ ਦੀ ਕੜੀ ਵਜੋਂ 26 ਜਨਵਰੀ ਦੇ ਸ਼ਾਂਤਮਈ ਰੋਸ ਮਾਰਚ ਮੌਕੇ ਲਾਲ ਕਿਲ੍ਹੇ’ ਤੇ ਵਾਪਰੇ ਘਟਨਾਕ੍ਰਮ ਬਾਅਦ ਉੱਚਿਤ ਜਾਂ ਅਣਉੱਚਿੱਤ ਉਲਝਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਸੰਘਰਸ਼ ਨੂੰ ਸਮਰਪਿਤ ਸਾਥੀਆਂ ਦੀ ਸਾਰ ਲਈ ਜਾਵੇ। ਕਿਉਂਕਿ ਉਹ ਬੇਕਸੂਰ ਹਨ ਪਰ ਯੂ ਏ ਪੀ ਏ ਵਰਗੀਆਂ ਸਖ਼ਤ ਧਾਰਾਵਾਂ ਹੇਠ ਸ਼ਿਕੰਜੇ ਵਿਚ ਫਸ ਚੁੱਕੇ ਹਨ।
ਇਹ ਪ੍ਰਤੀਕਰਮ ਸਿੱਖ ਸੰਸਥਾਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਦਿੱਤਾ ਹੈ। ਸੰਗਠਨ ਵਲੋਂ ਸ: ਨਵਕਿਰਨ ਸਿੰਘ ਐਡਵੋਕੇਟ, ਸ: ਹਰਪ੍ਰੀਤ ਸਿੰਘ ਐਡਵੋਕੇਟ, ਸ: ਹਰਿੰਦਰਪਾਲ ਸਿੰਘ ਈਸ਼ਰ ਅਤੇ ਗਗਨਦੀਪ ਸਿੰਘ ਗੁਰਾਇਆ ਐਡਵੋਕੇਟ ਅਗਲੀ ਕਾਰਵਾਈ ਤੇ ਕਾਨੂੰਨੀ ਪੈਰਵੀ ਲਈ ਬਤੌਰ ਸੰਯੋਜਕ ਸੇਵਾ ਨਿਭਾਉਣਗੇ। ਜਿਨ੍ਹਾਂ ਦੇ ਕ੍ਰਮਵਾਰ ਸੰਪਰਕ ਨੰਬਰ 9814411494, 8882663755, 9914466788 ਅਤੇ 9781500050 ਹਨ।
ਸੰਗਠਨ ਨੇ ਅਪੀਲ ਕੀਤੀ ਕਿ ਜਿਨ੍ਹਾਂ ਵੀ ਕਿਸਾਨ ਮਜ਼ਦੂਰਾਂ ਪਰਿਵਾਰਾਂ ਦੇ ਮੈਂਬਰ ਲਾਪਤਾ ਹਨ ਜਾਂ ਖ਼ਤਰਨਾਕ ਧਾਰਾਵਾਂ ਹੇਠ ਕਾਨੂੰਨੀ ਸ਼ਿਕੰਜੇ ਵਿਚ ਫਸੇ ਹਨ, ਉਹ ਪੀੜਤ ਪਰਿਵਾਰ ਪੰਥਕ ਤਾਲਮੇਲ ਸੰਗਠਨ ਦੇ ਕੋ-ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਨਾਲ 98148-98802 ਨੰਬਰ’ ਤੇ ਸੰਪਰਕ ਕਰਨ।
ਇਹ ਜਾਣਕਾਰੀ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਡਾ: ਖੁਸ਼ਹਾਲ ਸਿੰਘ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਜਸਵਿੰਦਰ ਸਿੰਘ ਐਡਵੋਕੇਟ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਬੰਸ ਸਿੰਘ ਕਾਲਰਾ ਸਿੱਖ ਮਿਸ਼ਨਰੀ ਕਾਲਜ, ਰਾਣਾ ਇੰਦਰਜੀਤ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਅਮਰਜੀਤ ਸਿੰਘ ਸਾਹਿਬਜਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਜਸਬੀਰ ਸਿੰਘ ਸੁਖਮਨੀ ਸਾਹਿਬ ਸੁਸਾਇਟੀਆਂ ਅਤੇ ਰਸ਼ਪਾਲ ਸਿੰਘ ਸ਼ੁਭ ਕਰਮਨ ਸੁਸਾਇਟੀ ਨੇ ਦਿੱਤੀ।

Install Punjabi Akhbar App

Install
×