ਪਾਲਾਸ਼ਾਈ ਨੇ ਆਪਣੀ ਗਲਤ ਨੀਤੀ ਕਾਰਨ ਬਣਾਇਆ ਕੁਈਨਜ਼ਲੈਂਡ ਨੂੰ ਪੀੜਿਤ -ਗਲੈਡਿਜ਼ ਬਰਜਿਕਲੀਅਨ

(ਦ ਏਜ ਮੁਤਾਬਿਕ) ਕੁਈਨਜ਼ਲੈਂਡ ਦੇ ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਆਸਟ੍ਰੇਲੀਆਈ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਰਾਜ ਅੰਦਰ ਸੈਰ-ਸਪਾਟੇ ਨੂੰ ਲੀਹਾਂ ਉਪਰ ਲਿਆਉਣ ਵਾਸਤੇ ਜਾਬਕੀਪਰ ਵਾਲੀਆਂ ਨਕਦ ਅਦਾਇਗੀਆਂ ਦੀ ਮਿਆਦ ਨੂੰ ਹੋਰ ਵਧਾਇਆ ਜਾਵੇ ਤਾਂ ਇਸ ਉਪਰ ਟਿੱਪਣੀ ਕਰਦਿਆਂ ਨਿਊ ਸਾਊਥ ਵੇਲਜ਼ ਦੇ ਪ੍ਰੀਮੀਆਰ ਗਲੈਡੀਜ਼ ਬਰਜਿਕਲੀਅਨ ਨੇ ਕਿਹਾ ਕਿ ਕੁਈਨਜ਼ਲੈਂਡ ਅੰਦਰ ਸੈਰ-ਸਪਾਟੇ ਨੂੰ ਉਥੋਂ ਦੇ ਪ੍ਰੀਮੀਅਰ ਕਾਰਨ ਹੀ ਢਾਹ ਲੱਗੀ ਹੈ ਕਿਉਂਕਿ ਉਨ੍ਹਾਂ ਦੀਆਂ ਗਲਤ ਨੀਤੀਆਂ ਕਾਰਨ ਨਿਊ ਸਾਊਥ ਵੇਲਜ਼ ਨਾਲ ਲਗਦੀਆਂ ਸਰਹੱਦਾਂ ਨੂੰ ਬੇ-ਵਜਹ ਬੰਦ ਰੱਖਿਆ ਗਿਆ ਅਤੇ ਇਸ ਦਾ ਸਿੱਧਾ ਪ੍ਰਭਾਵ ਸੈਰ-ਸਪਾਟਾ ਉਦਯੋਗ ਜਗਤ ਉਪਰ ਪਿਆ। ਉਨ੍ਹਾਂ ਕਿਹਾ ਕਿ ਨਿਊ ਸਾਊਥ ਵੇਲਜ਼ ਨੇ ਹਰ ਪਾਸੋਂ ਆਪਣੀ ਜਨਤਾ ਦੀ ਕਰੋਨਾ ਤੋਂ ਰਾਖੀ ਕਰਦਿਆਂ ਆਪਣੀਆਂ ਸੀਮਾਵਾਂ ਨੂੰ ਬੇ-ਵਜਹ ਬੰਦ ਨਹੀਂ ਕੀਤੀ ਅਤੇ ਇਹੋ ਅਪੀਲ ਉਹ ਕੁਈਨਜ਼ਲੈਂਡ ਪ੍ਰੀਮੀਅਰ ਕੋਲ ਵੀ ਲਗਾਤਾਰ ਕਰਦੇ ਰਹੇ ਪਰੰਤੂ ਕੁਈਨਜ਼ਲੈਂਡ ਪ੍ਰੀਮੀਅਰ ਨੇ ਕਰੋਨਾ ਤੋਂ ਬਚਾਅ ਦਾ ਇੱਕੋ ਇੱਕ ਵਸੀਲਾ ਚੁਣਿਆ ਕਿ ਸਰਹੱਦਾਂ ਨੂੰ ਹੀ ਸੀਲ ਕਰ ਕੇ ਰੱਖਿਆ ਜਾਵੇ ਤਾਂ ਇਸ ਨਾਲ ਤਾਂ ਫੇਰ ਸੈਰ-ਸਪਾਟੇ ਅਤੇ ਹੋਰ ਅੰਤਰ-ਰਾਜੀ ਕਿਰਿਆਵਾਂ ਉਪਰ ਅਸਰ ਪੈਣਾ ਹੀ ਸੀ। ਵੈਸੇ ਹੁਣ ਕੁਈਨਜ਼ਲੈਂਡ ਸਰਕਾਰ ਨੇ ਕ੍ਰਿਸਮਿਸ ਤੋਂ ਪਹਿਲਾਂ ਬੰਦ ਕੀਤੀਆਂ ਆਪਣੀਆਂ ਸਰਹੱਦਾਂ ਨੂੰ ਨਿਊ ਸਾਊਥ ਵੇਲਜ਼ ਨਾਲ ਖੋਲ੍ਹਣ ਦਾ ਫੈਸਲਾ ਅਤੇ ਐਲਾਨ ਆਉਣ ਵਾਲੇ ਸੋਮਵਾਰ (ਫਰਵਰੀ 1, 2021) ਤੋਂ ਕਰ ਹੀ ਦਿੱਤਾ ਹੈ।

Install Punjabi Akhbar App

Install
×