ਫਰਿਜ਼ਨੋ ਸਿਟੀ ਕੌਂਸਲ ਲਈ ਉਮੀਦਵਾਰ ਪਾਲਾ ਯੈਂਗ ਨੇ ਪੰਜਾਬੀ ਕਮਿਉਂਨਟੀ ਤੋਂ ਮੱਦਦ ਮੰਗੀ

IMG_0727

ਫਰਿਜ਼ਨੋ (ਕੈਲੇਫੋਰਨੀਆਂ) 7 ਅਗਸਤ —ਪਰਦੇਸਾਂ ਵਿੱਚ ਵੱਸਦੇ ਪੰਜਾਬੀ ਜਿੱਥੇ ਪੰਜਾਬ ਦੀ ਰਾਜਨੀਤੀ ਵਿੱਚ ਦਿਲਚਸਪੀ ਰੱਖਦੇ ਨੇ ਉਥੇ ਹੀ ਅਮਰੀਕਾ ਦੀਆਂ ਮਿੱਡ ਟਰਮ ਇਲੈਕਸ਼ਨਾਂ ਵੀ ਸਿਰ ਤੇ ਹੋਣ ਕਰਕੇ ਹਰ ਕੋਈ ਉਹਨਾਂ ਨੂੰ ਲੁਭਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ। ਕੈਲੀਫੋਰਨੀਆ ਦੀ ਫਰਿਜ਼ਨੋ ਸਿਟੀ ਦੀ ਕੌਂਸਲ ਸੀਟ 5 ਲਈ ਚੋਣ ਲੜ ਰਹੀ ਮੌਂਗ ਕਮਿਉਂਨਟੀ ਨਾਲ ਸੰਬੰਧਿਤ ਪਾਲਾ ਯੈਂਗ ਵੀ ਪੰਜਾਬੀਆਂ ਦੀਆਂ ਵੋਟਾਂ ਖਿੱਚਣ ਲਈ ਪੂਰਾ ਤਾਣ ਲਾ ਰਹੀ ਹੈ। ਪਾਲਾ ਯੈਂਗ ਜਿਹੜੀ ਕਿ 1980 ਦੇ ਦਹਾਕੇ ਤੋਂ ਫਰਿਜ਼ਨੋ ਵਿਖੇ ਰਹਿਕੇ ਕਮਿਉਂਨਟੀ ਦੀ ਸੇਵਾ ਕਰਦੀ ਆ ਰਹੀ ਹੈ। ਪਾਲਾ ਯੈਂਗ ਨੇ ਪੱਤਰਕਾਰਾਂ ਨਾਲ ਗੱਲ-ਬਾਤ ਦੌਰਾਨ ਦੱਸਿਆ ਕਿ ਉਹ ਹਿੰਦੁਸਤਾਨ ਦੇ ਗੁਆਢੀ ਦੇਸ਼ ਲਾਊਸ ਨੂੰ ਬਲੌਂਗ ਕਰਦੀ ਹੈ, ਅਤੇ ਉਹ ਚਹੁੰਦੀ ਹੈ ਕਿ ਕੋਈ ਸਾਊਥ  ਏਸੀਅਨ ਅਵਾਜ਼ ਫਰਿਜ਼ਨੋ ਸਿਟੀ ਹਾਲ ਵਿੱਚ ਗੂੰਜੇ ਅਤੇ ਇਸੇ ਕਰਕੇ ਘੱਟ ਗਿਣਤੀ ਲੋਕਾਂ ਦੀ ਨੁਮਾਇੰਦਗੀ ਨੂੰ ਮੁੱਖ ਰੱਖਕੇ ਉਹ ਫਰਿਜ਼ਨੋ ਸਿਟੀ ਕੌਂਸਲ ਦੀ ਚੋਣ ਲੜ ਰਹੀ ਹੈ। ਪਾਲਾ ਯੈਂਗ ਨੇ ਦੱਸਿਆ ਕਿ ਫਰਿਜ਼ਨੋ ਸਿਟੀ ਡਿਸਟਰਿੱਕ 5 ਜਿੱਥੇ ਕਿ ਲੋਕ ਕਾਫ਼ੀ ਸਾਰੀਆਂ ਸਮੱਸਿਆਵਾਂ ਫੇਸ ਕਰ ਰਹੇ ਹਨ ਅਤੇ ਉਹ ਇਸ ਇਲਾਕੇ ਨੂੰ ਰੀਬਿਲਡ ਕਰਨਾ ਚਹੁੰਦੀ ਹੈ। ਉਹਨਾਂ ਕਿਹਾ ਕਿ ਅੱਛੇ ਰੈਸਟੋਰੈਂਟ ਵਿੱਚ ਖਾਣ ਲਈ ਵੀ ਸਾਨੂੰ ਨੌਰਥ ਵਿਸਟ ਫਰਿਜ਼ਨੋ ਵਿੱਖੇ ਜਾਣਾ ਪੈਂਦਾ ਹੈ, ਸਾਡੀਆਂ ਸਟ੍ਰੀਟ ਲਾਈਟਾਂ ਟੁਟੀਆ ਹੋਈਆ ਹਨ, ਸਾਨੂੰ ਅੱਛੇ ਸਕੂਲਾਂ ਦੀ ਜ਼ਰੂਰਤ ਹੈ। ਪੁਲਿਸ ਵਿੱਚ ਸਭ ਕੁਝ ਚੰਗਾ ਨਹੀਂ। ਉਹਨਾਂ ਕਿਹਾ ਕਿ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਉਹਨਾ ਨੂੰ ਪੰਜਾਬੀ ਕਮਿਉਂਨਟੀ ਦੇ ਸਾਥ ਦੀ ਲੋੜ ਹੈ ਤਾਂ ਜੋ ਮੈਂ ਤੁਹਾਡੀ ਅਵਾਜ਼ ਨੂੰ ਗੌਰਮਿੰਟ ਦੇ ਕੰਨਾ ਤੱਕ ਪਹੁੰਚਾ ਸਕਾ। ਉਹਨਾ ਕਿਹਾ ਕਿ ਉਹ ਇੱਕ ਫ਼ੌਜੀ ਫੈਮਲੀ ਨੂੰ ਬਲੌਂਗ ਕਰਦੇ ਹਨ ਅਤੇ ਉਹ ਸੱਚੇ ਸਿਪਾਹੀ ਵਾਂਗ ਤੁਹਾਡੇ ਸਾਰਿਆ ਦੇ ਹੱਕਾਂ ਲਈ ਲੜਨਗੇ। ਉਹਨਾਂ ਇਸ ਲੜਾਈ ਵਿੱਚ ਪੰਜਾਬੀ ਕਮਿਉਂਨਟੀ ਤੋਂ ਵੋਟ ਰਾਹੀਂ ਸਾਥ ਦੀ ਮੰਗ ਕੀਤੀ।

Install Punjabi Akhbar App

Install
×