ਆਸਟ੍ਰੇਲੀਆਈ ਓਪਨ ਵਿੱਚ ਇਸ ਵਾਰੀ ਦਰਸ਼ਕਾਂ ਦੀ ਗਿਣਤੀ ਰਹੇਗੀ ਪਹਿਲਾਂ ਨਾਲੋਂ ਅੱਧੀ -ਮਾਰਟਿਨ ਪਾਕੁਲਾ

(ਦ ਏਜ ਮੁਤਾਬਿਕ) ਵਿਕਟੋਰੀਆ ਰਾਜ ਦੇ ਵੱਡੇ ਪ੍ਰੋਗਰਾਮਾਂ ਆਦਿ ਨੂੰ ਆਯੋਜਿਤ ਕਰਨ ਵਾਲੇ ਵਿਭਾਗਾਂ ਦੇ ਮੰਤਰੀ ਮਾਰਟਿਨ ਪਾਕੁਲਾ ਨੇ ਕਿਹਾ ਹੈ ਕਿ ਆਸਟ੍ਰੇਲੀਆਈ ਓਪਨ ਦੇ ਫਾਈਨਲ ਮੈਚਾਂ ਦੌਰਾਨ ਇਸ ਵਾਰੀ 12,500 ਦਰਸ਼ਦ ਦਿਨ ਸਮੇਂ ਅਤੇ ਇੰਨੀ ਹੀ ਮਾਤਰਾ ਵਿੱਚ ਦਰਸ਼ਕ ਰਾਤ ਸਮੇਂ ਦੇ ਮੈਚਾਂ ਵਿੱਚ ਸ਼ਾਮਿਲ ਹੋਣਗੇ। 14 ਦਿਨਾਂ ਦੇ ਇਨ੍ਹਾਂ ਮੈਚਾਂ ਦੌਰਾਨ ਤਕਰੀਬਨ 390,000 ਦਰਸ਼ਕ, ਮੈਲਬੋਰਨ ਪਾਰਕ ਵਿਖੇ ਸ਼ਾਮਿਲ ਹੋ ਸਕਣਗੇ ਜਿਹੜੇ ਕਿ ਬੀਤੇ ਸਾਲਾਂ ਦੀ ਤੁਲਨਾ ਵਿੱਚ ਅੱਧੇ ਹੀ ਹੋਣਗੇ। ਬੇਸ਼ੱਕ ਰੋਡ ਲੈਵਰ ਐਰਿਨਾ ਵਿਖੇ ਸਾਰਾ ਮਾਹੌਲ ਹੀ ਬਹੁਤ ਸੁਚੱਜਾ ਹੋਣ ਵਾਲਾ ਹੈ ਅਤੇ ਬੀਤੇ ਸਾਲਾਂ ਦੇ ਆਸਟ੍ਰੇਲੀਆਈ ਓਪਨ ਦੇ ਮੈਚਾਂ ਨਾਲੋਂ ਕਿਸੇ ਗੱਲੋਂ ਵੀ ਘੱਟ ਨਹੀਂ ਹੋਵੇਗਾ ਪਰੰਤੂ ਦਰਸ਼ਕਾਂ ਦੇ ਆਂਕੜਿਆਂ ਵਿੱਚ ਜ਼ਰੂਰ ਫਰਕ ਪਵੇਗਾ ਅਤੇ ਜਨਤਕ ਭਲਾਈ ਲਈ ਇਹ ਵਾਜਿਬ ਵੀ ਹੈ। ਟੈਨਿਸ ਆਸਟ੍ਰੇਲੀਆਈ ਮੁਖੀ ਕ੍ਰੇਗ ਟਿਲੇ ਨੇ ਵੀ ਕਿਹਾ ਕਿ ਇਸ ਮੈਚ ਦੌਰਾਨ ਮੈਲਬੋਰਨ ਦੀ ਉਦਾਹਰਣ ਵਿਸ਼ਵ ਪੱਧਰ ਉਪਰ ਸਥਾਪਿਤ ਹੋਵੇਗੀ ਕਿ ਕਿਹੋ ਜਿਹੀਆਂ ਕਰੋਨਾ ਵਰਗੀਆਂ ਆਪਦਾਵਾਂ ਵਿੱਚ ਵੀ ਮੈਲਬੋਰਨ ਵਧੀਆ ਅਤੇ ਵਿਸ਼ਵ ਪੱਧਰ ਦੀਆਂ ਖੇਡਾਂ ਦਾ ਆਯੋਜਨ ਆਮ ਦੀ ਤਰ੍ਹਾਂ ਹੀ ਕਰ ਸਕਦਾ ਹੈ।

Install Punjabi Akhbar App

Install
×