ਪਾਕਿਸਤਾਨ ‘ਚ ਹਵਾਈ ਜਹਾਜ਼ ਹੋਇਆ ਹਾਦਸਾਗ੍ਰਸਤ, 100 ਤੋਂ ਵੱਧ ਲੋਕ ਸਨ ਸਵਾਰ

ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਹਵਾਈ ਜਹਾਜ਼ ਕਰਾਚੀ ਏਅਰਪੋਰਟ ਨੇੜੇ ਰਿਹਾਇਸ਼ੀ ਇਲਾਕੇ ਵਿਚ ਡਿੱਗ ਕੇ ਹਾਦਸਾਗ੍ਰਸਤ ਹੋ ਗਿਆ ਹੈ। ਇਸ ਜਹਾਜ਼ ਵਿਚ 99 ਯਾਤਰੀ ਅਤੇ 8 ਜਹਾਜ਼ੀ ਅਮਲਾ ਸਵਾਰ ਸੀ। ਹਾਲੇ ਤੱਕ ਇਸ ਹਾਦਸੇ ਵਿੱਚ ਕਿੰਨਾ ਜਾਨੀ ਮਾਲੀ ਨੁਕਾਸਾਨ ਹੋਇਆ ਇਸ ਦੀ ਹਾਲੇ ਤੱਕ ਕੋਈ ਖ਼ਬਰ ਨਹੀਂ ਹੈ।। ਇਹ ਹਵਾਈ ਜਹਾਜ਼ ਲਾਹੌਰ ਤੋਂ ਕਰਾਚੀ ਲਈ ਉਡਿਆ ਸੀ।