ਅੱਤਵਾਦੀਆਂ ਲਈ ਸੁਰੱਖਿਅਤ ਠਿਕਾਣਾ ਬਣਿਆ ਹੋਇਆ ਹੈ ਪਾਕਿਸਤਾਨ- ਅਮਰੀਕਾ

admiral-johan

ਪੈਂਟਾਗਨ ਨੇ ਕਿਹਾ ਹੈ ਕਿ ਪਾਕਿਸਤਾਨ ਲਗਾਤਾਰ ਅੱਤਵਾਦੀਆਂ ਲਈ ਸੁਰੱਖਿਅਤ ਠਿਕਾਣਾ ਬਣਿਆ ਹੋਇਆ ਹੈ। ਹਾਲਾਂਕਿ ਪੈਂਟਾਗਨ ਨੇ ਅੱਤਵਾਦੀਆਂ ਨੂੰ ਦੋਵਾਂ ਦੇਸ਼ਾਂ ਲਈ ਸਾਂਝਾ ਖ਼ਤਰਾ ਦੱਸਦੇ ਹੋਏ ਇਸ ਨੂੰ ਖ਼ਤਮ ਕਰਨ ਲਈ ਪਾਕਿਸਤਾਨੀ ਸੈਨਾ ਦੇ ਯਤਨਾਂ ਦੀ ਪ੍ਰਸੰਸਾ ਵੀ ਕੀਤੀ। ਪੈਂਟਾਗਨ ਦੇ ਪ੍ਰੈੱਸ ਸਕੱਤਰ ਰਿਅਰ ਐਡਮਿਰਲ ਜਾਨ ਕਿਰਬੀ ਨੇ ਕਿਹਾ ਕਿ ਅੱਤਵਾਦੀਆਂ ਦੇ ਸੁਰੱਖਿਅਤ ਠਿਕਾਣੇ ਅਤੇ ਪਾਕਿਸਤਾਨ ‘ਚ ਉਨ੍ਹਾਂ ਨੂੰ ਲਗਾਤਾਰ ਮਿਲ ਰਹੀ ਸੁਰੱਖਿਆ ਪਨਾਹ ਇਕ ਵੱਡੀ ਚੁਣੌਤੀ ਹੈ ਪਰ ਪਾਕਿਸਤਾਨੀ ਸੈਨਾ ਨੇ ਆਪਣੇ ਦੇਸ਼ ਦੇ ਅੰਦਰ ਉਨ੍ਹਾਂ ਵਿਚੋਂ ਕੁਝ ਅੱਤਵਾਦੀ ਖ਼ਤਰਿਆਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਉਨ੍ਹਾਂ ਨੇ ਇਹ ਮੁਹਿੰਮ ਬਹੁਤ ਪਹਿਲਾ ਨਹੀਂ, ਬਲਕਿ ਇਨ੍ਹਾਂ ਗਰਮੀਆਂ ‘ਚ ਚਲਾਈ ਹੈ।

Install Punjabi Akhbar App

Install
×