ਪਾਕਿਸਤਾਨ : ਜਾਇਦਾਦ ਦਾ ਵੇਰਵਾ ਨਾ ਦੇਣ ‘ਤੇ 200 ਤੋਂ ਜ਼ਿਆਦਾ ਸੰਸਦ ਮੈਂਬਰ ਮੁਅੱਤਲ

ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਆਪਣੀ ਜਾਇਦਾਦ ਦੇ ਸਾਲਾਨਾ ਵੇਰਵਾ ਨਾ ਦੇਣ ਲਈ ਪਾਕਿਸਤਾਨੀ ਸੰਸਦ ਅਤੇ ਸੂਬਾ ਸਭਾਵਾਂ ਦੇ 200 ਤੋਂ ਜ਼ਿਆਦਾ ਮੈਂਬਰਾਂ ਨੂੰ ਆਰਜ਼ੀ ਤੌਰ ‘ਤੇ ਮੁਅੱਤਲ ਕੀਤਾ ਹੈ। ਸੰਵਿਧਾਨ ਦੇ ਤਹਿਤ ਸੰਸਦ ਮੈਂਬਰਾਂ ਨੂੰ ਹਰ ਸਾਲ 30 ਸਤੰਬਰ ਤੱਕ ਆਪਣੀ ਜਾਇਦਾਦ ਦਾ ਵੇਰਵਾ ਦੇਣਾ ਹੁੰਦਾ ਹੈ। ਪਾਕਿਸਤਾਨ ਚੋਣ ਕਮਿਸ਼ਨ ਅਖੀਰੀ ਸਮਾਂ ਮਿਆਦ ਨੂੰ 15 ਦਿਨਾਂ ਲਈ ਵਧਾ ਸਕਦਾ ਹੈ। ਈ.ਸੀ.ਪੀ. ਨੇ ਜਾਇਦਾਦ ਦੇ ਵੇਰਵੇ ਸੌਂਪਣ ਲਈ 15 ਅਕਤੂਬਰ ਤੱਕ ਦੀ ਮਿਆਦ ਤੈਅ ਕੀਤੀ ਸੀ। ਕੁੱਲ 210 ਸੰਸਦ ਮੈਂਬਰਾਂ ਨੇ ਆਪਣੀ ਜਾਇਦਾਦ ਅਤੇ ਦੇਣਦਾਰੀਆਂ ਦੇ ਵੇਰਵੇ ਜਮਾਂ ਨਹੀਂ ਕਰਵਾਏ।