ਲਹਿੰਦੇ ਪੰਜਾਬ ਵਿਚ ਪੰਜਾਬੀ ਬਾਲਾਂ ਲਈ ‘ਪਖੇਰੂ’ ਬਣਿਆ ‘ਸਾਂਝ ਦਾ ਪੁੱਲ’

  • ਦੋਵਾਂ ਮੁਲਕਾਂ ਦੇ ਲਿਖਾਰੀਆਂ ਦਾ ਸਾਂਝਾ ਛਪਿਆ ‘ਨਰਸਰੀ ਗੀਤ ਵਿਸ਼ੇਸ਼ ਅੰਕ’

title pukheroo nursery rhymes special ank

ਪਾਕਿਸਤਾਨ ਵਿਚ ਸਿੰਧੀ, ਸਰਾਇਕੀ ਅਤੇ ਬਲੋਚੀ ਆਦਿ ਜ਼ੁਬਾਨਾਂ ਵਾਂਗ ਲਹਿੰਦੇ ਪੰਜਾਬ ਦੇ ਸਕੂਲਾਂ ਵਿਚ ਪੜ੍ਹਦੇ ਪੰਜਾਬੀ ਬੱਚਿਆਂ ਨੂੰ ਵੀ ਪੰਜਾਬੀ ਜ਼ੁਬਾਨ ਨਾਲ ਜੋੜਨ ਦੇ ਨਿੱਗਰ ਯਤਨ ਕੀਤੇ ਜਾ ਰਹੇ ਹਨ। ਪੰਜਾਬੀ ਪੱਖੀ ਅੰਦੋਲਨ ਹੌਲੀ ਹੌਲੀ ਇਕ ਲਹਿਰ ਦਾ ਰੂਪ ਧਾਰਨ ਕਰਦੇ ਜਾ ਰਹੇ ਹਨ ਤਾਂ ਜੋ ਗੁਰੂਆਂ, ਪੀਰਾਂ, ਦਾਨਿਸ਼ਵਰਾਂ,ਸੂਫ਼ੀ ਸ਼ਾਇਰਾਂ ਅਤੇ ਦਰਵੇਸ਼ਾਂ ਦੀ ਪਿਆਰੀ ਸਤਿਕਾਰੀ ਇਸ ਭਾਸ਼ਾ ਦਾ ਪਾਕਿਸਤਾਨ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਰੁਤਬਾ ਹੋਰ ਬੁਲੰਦ ਹੋ ਸਕੇ।ਪੰਜਾਬੀ ਭਾਸ਼ਾ ਨੂੰ ਬਣਦਾ ਸਥਾਨ ਦਿਵਾਉਣ ਲਈ ਪਿਛਲੇ ਲਗਭਗ ਪੱਚੀ ਸਾਲਾਂ ਤੋਂ ਆਪਣੇ ਇੱਕੋ ਇੱਕ ਪੰਜਾਬੀ ਬਾਲ ਰਸਾਲੇ ਪਖੇਰੂ’ ਰਾਹੀਂ ਸਿਰਤੋੜ ਯਤਨ ਕਰਨ ਵਾਲੇ ਸਿਰੜੀ ਪੰਜਾਬੀ ਲੇਖਕ ਅਸ਼ਰਫ਼ ਸੁਹੇਲ ਨੇ ਹੁਣ ਇਕ ਹੋਰ ਹੰਭਲਾ ਮਾਰਿਆ ਹੈ।

ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕਾਦਮੀ ਅਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ’ ਅਨੁਸਾਰ ਅਸ਼ਰਫ਼ ਸੁਹੇਲ ਨੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਲਿਖਾਰੀਆਂ ਕੋਲੋਂ ਵੱਡੀ ਗਿਣਤੀ ਵਿਚ ਆਸਾਨ,ਦਿਲਚਸਪ ਅਤੇ ਮਨੋਰੰਜਨ ਭਰਪੂਰ ਨਰਸਰੀ ਗੀਤ ਲਿਖਵਾ ਕੇ ਆਪਣੇ ਬਾਲ ਰਸਾਲੇ ਪਖੇਰੂ’ ਦੇ ਸਤੰਬਰ, 2018 ਦਾ ਖ਼ਾਸ ਅੰਕ ਛਾਪਿਆ ਹੈ ਜਿਸ ਵਿਚ ਚੜ੍ਹਦੇ ਪੰਜਾਬ ਦੇ ਲਗਭਗ ਪੰਜਾਹ ਅਤੇ ਲਹਿੰਦੇ ਪੰਜਾਬ ਦੇ ਲਗਭਗ 25 ਲੇਖਕਾਂ ਦੇ 300 ਗੀਤ ਸ਼ਾਮਿਲ ਕੀਤੇ ਗਏ ਹਨ। ਸੁਹੇਲ ਨੇ ਆਪਣੇ ਪਹਿਲਾਂ ਛਾਪੇ ਖ਼ਾਸ ਅੰਕਾਂ ਵਾਂਗ ਇਸ ਅੰਕ ਨੂੰ ਵੀ ਲਹਿੰਦੇ ਪੰਜਾਬ ਦੇ ਸਕੂਲਾਂ ਵਿਚ ਮੁਫ਼ਤ ਵੰਡ ਰਿਹਾ ਹੈ ਤਾਂ ਜੋ ਪਾਕਿਸਤਾਨ ਦੇ ਪੰਜਾਬੀ ਪਰਿਵਾਰਾਂ ਦੀ ਨਵੀਂ ਪੀੜ੍ਹੀ ਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੋੜਿਆ ਜਾ ਸਕੇ ਅਤੇ ਉਹਨਾਂ ਵਿਚ ਸਾਹਿਤ ਪੜ੍ਹਨ ਦੀ ਦਿਲਚਸਪੀ ਪੈਦਾ ਕੀਤੀ ਜਾ ਸਕੇ।ਹਾਲਾਂਕਿ ਇਸ ਪੰਜਾਬੀ ਬਾਲ ਰਸਾਲੇ ਨੂੰ ਆਰਥਿਕ ਮੰਦਹਾਲੀ ਦੇ ਦੌਰ ਵਿਚੋਂ ਲੰਘ ਰਿਹਾ ਹੈ।

ਜ਼ਿਕਰਯੋਗ ਹੈ ਕਿ ਲਹਿੰਦੇ ਪੰਜਾਬ ਵਿਚ ਬੱਚਿਆਂ ਲਈ ਪੰਜਾਬੀ ਵਿਚ ਪ੍ਰਸਿੱਧ ਗਾਇਕ ਸ਼ੌਕਤ ਅਲੀ (ਪੰਜਾਬ ਦੀ ਆਵਾਜ਼), ਅਬਦੁਲ ਕਰੀਮ ਕੁਦਸੀ, ਅਖਲਾਕ ਆਤਿਫ਼, ਪ੍ਰੋ. ਮੁਹੰਮਦ ਅਹਿਮਦ ਸ਼ਾਹ,ਮੁਹੰਮਦ ਸ਼ਰੀਫ਼ ਅੰਜ਼ੁਮ, ਅਮੀਨ ਬਾਬਰ, ਅਲੀ ਅਕਮਲ ਅਤੇ ਚੜ੍ਹਦੇ ਪੰਜਾਬ ਵਿਚੋਂ ਡਾ. ਦਰਸ਼ਨ ਸਿੰਘ ਆਸ਼ਟ, ਕੇਵਲ ਧਾਲੀਵਾਲ, ਸੁਰਜੀਤ ਪਾਤਰ, ਮਨਮੋਹਨ ਸਿੰਘ ਦਾਊਂ, ਸੁਰਜੀਤ ਸਿੰਘ ਮਰਜਾਰਾ,ਕੋਮਲ ਸਿੰਘ ਭੁਪਿੰਦਰ ਸਿੰਘ ਆਸ਼ਟ ਅਤੇ ਕੁਲਵਿੰਦਰ ਕੌਰ ਰੂਹਾਨੀ ਆਦਿ ਲੇਖਕਾਂ ਦੇ ਵੱਡੀ ਗਿਣਤੀ ਵਿਚ ਨਰਸਰੀ ਗੀਤ ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ ਨਾਲ ਸਜੀਵ ਚਿੱਤਰ ਵੀ ਬਣਾਏ ਗਏ ਹਨ ਤਾਂ ਜੋ ਬੱਚਿਆਂ ਦੀ ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰਤੀ ਖਿੱਚ ਪੈਦਾ ਹੋ ਸਕੇ।

Welcome to Punjabi Akhbar

Install Punjabi Akhbar
×
Enable Notifications    OK No thanks