ਪਾਕ ਨੇ ਫਿਰ ਕੀਤੀ ਗੋਲੀਬੰਦੀ ਦੀ ਉਲੰਘਣਾ, ਇੱਕ ਪਿੰਡ ਨਿਵਾਸੀ ਜ਼ਖ਼ਮੀ

firing140818

ਪਾਕਿਸਤਾਨ ਵੱਲੋਂ ਇੱਕ ਵਾਰ ਫੇਰ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ ਹੈ। ਪਾਕਿਸਤਾਨੀ ਸੈਨਿਕਾਂ ਨੇ ਜੰਮੂ ‘ਚ ਅੰਤਰਰਾਸ਼ਟਰੀ ਸਰਹੱਦ ‘ਤੇ 20 ਬਾਰਡਰ ਪੋਸਟਾਂ ਤੇ ਨਾਗਰਿਕ ਖੇਤਰਾਂ ‘ਚ ਮੋਰਟਾਰ ਤੇ ਆਟੋਮੈਟਿਕ ਹਥਿਆਰਾਂ ਨਾਲ ਹਮਲਾ ਕੀਤਾ, ਜਿਸ ‘ਚ ਇੱਕ ਪਿੰਡ ਨਿਵਾਸੀ ਜ਼ਖ਼ਮੀ ਹੋ ਗਿਆ। ਬੀਐਸਐਫ ਦੇ ਇੱਕ ਅਧਿਕਾਰੀ ਨੇ ਇੱਥੇ ਦੱਸਿਆ ਕਿ ਜੰਮੂ ਜ਼ਿਲ੍ਹੇ ਦੇ ਆਰਨਿਆ ਤੇ ਆਰ ਐਸ ਪੁਰਾ ਸਬ ਸੈਕਟਰ ‘ਚ 15 ਤੋਂ 20 ਚੌਕੀਆਂ ‘ਤੇ ਪਾਕਿਸਤਾਨੀ ਰੇਂਜਰਾਂ ਵੱਲੋਂ ਰਾਤ 9. 30 ਵਜੇ ਵੱਡੇ ਹਥਿਆਰਾਂ ਤੇ ਮੋਰਟਾਰ ਨਾਲ ਹਮਲੇ ਕੀਤੇ ਗਏ। ਇੱਕ ਅਫ਼ਸਰ ਨੇ ਕਿਹਾ ਕਿ ਭਾਰਤੀ ਫ਼ੌਜ ਵੱਲੋਂ ਵੀ ਇਸਦਾ ਮੂੰਹ ਤੋੜ ਜਵਾਬ ਦਿੱਤਾ ਗਿਆ। ਇੱਕ ਬਜ਼ੁਰਗ ਪਿੰਡ ਨਿਵਾਸੀ ਅਤਰ ਸਿੰਘ ਇਸ ਹਮਲੇ ‘ਚ ਜ਼ਖਮੀ ਹੋ ਗਿਆ।