ਪਾਕਿਸਤਾਨ ਨੇ ਅੱਜ ਅਮਰੀਕਾ ਦੇ ਦੋ ਵਿਚਾਰਕਾਂ ਵੱਲੋਂ ਦਿੱਤੀ ਗਈ ਉਸ ਰਿਪੋਰਟ ਨੂੰ ਪੂਰੀ ਤਰ੍ਹਾਂ ਅਧਾਰਹੀਨ ਕਰਾਰ ਦਿੱਤਾ ਹੈ ਜਿਸ ‘ਚ ਕਿਹਾ ਗਿਆ ਹੈ ਕਿ ਇਸਲਾਮਾਬਾਦ ਪ੍ਰਮਾਣੂ ਹਥਿਆਰਾਂ ਦੀ ਗਿਣਤੀ ‘ਚ ਤੇਜ਼ੀ ਨਾਲ ਵਾਧਾ ਕਰ ਰਿਹਾ ਹੈ। ਪਾਕਿਸਤਾਨੀ ਵਿਦੇਸ਼ ਵਿਭਾਗ ਨੇ ਇੱਕ ਬਿਆਨ ‘ਚ ਕਿਹਾ ਕਿ ਅਸੀਂ ਰਿਪੋਰਟ ‘ਚ ਕੀਤੀ ਗਈ ਇਸ ਗੱਲ ਨੂੰ ਖ਼ਾਰਜ ਕਰਦੇ ਹਾਂ ਕਿ ਪਾਕਿਸਤਾਨ ਪ੍ਰਮਾਣੂ ਹਥਿਆਰਾਂ ਦਾ ਭੰਡਾਰ ਬਹੁਤ ਤੇਜ਼ੀ ਨਾਲ ਵਧਾ ਰਿਹਾ ਹੈ। ਇਹ ਪੂਰੀ ਤਰ੍ਹਾਂ ਆਧਾਰਹੀਨ ਹੈ।