ਸ਼ੱਕੀ ਪਾਕਿਸਤਾਨੀ ਕਿਸ਼ਤੀ ਨੇ ਪੋਰਬੰਦਰ ਦੇ ਕੋਲ ਖੁਦ ਨੂੰ ਉਡਾਇਆ, 4 ਲੋਕ ਸਨ ਸਵਾਰ

pak

ਸਾਲ 2014 ਦੀ ਆਖਰੀ ਰਾਤ ਨੂੰ ਗੁਜਰਾਤ ਦੇ ਪੋਰਬੰਦਰ ਤੱਟ ਕੋਲ ਲਗਭਗ 350 ਨਾਟੀਕਲ ਮੀਲ ਦੂਰੀ ‘ਤੇ ਕਥਿਤ ਰੂਪ ਨਾਲ ਇਕ ਪਾਕਿਸਤਾਨੀ ਕਿਸ਼ਤੀ ਨੇ ਖ਼ੁਦ ਨੂੰ ਉਡਾ ਲਿਆ। ਦੱਸਿਆ ਜਾਂਦਾ ਹੈ ਕਿ ਭਾਰਤੀ ਕੋਸਗਾਰਡ ਨੇ ਮਛੇਰਿਆਂ ਦੀ ਇਸ ਕਿਸ਼ਤੀ ਨੂੰ ਸ਼ੱਕੀ ਪਾ ਕੇ ਜਾਂਚ ਲਈ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸ਼ਤੀ ਚਾਲਕ ਰੁਕਣ ਦੇ ਸਥਾਨ ‘ਤੇ ਭੱਜ ਗਏ ਅਤੇ ਲਗਭਗ ਇਕ ਘੰਟੇ ਤੱਕ ਕੋਸਟਗਾਰਡ ਉਸ ਦਾ ਪਿੱਛਾ ਕਰਦੇ ਰਹੇ ਪਰ ਇਸ ਤੋਂ ਬਾਅਦ ਕਿਸ਼ਤੀ ਨੇ ਖੁਦ ਨੂੰ ਉਡਾ ਲਿਆ। ਸੂਤਰਾਂ ਅਨੁਸਾਰ ਕਿਸ਼ਤੀ ਵਿਚ ਧਮਾਕਾਖ਼ੇਜ਼ ਸਮਗਰੀ ਲੱਦੀ ਹੋਈ ਸੀ ਅਤੇ ਧਮਾਕਾ ਕੀਤੇ ਜਾਣ ਦੇ ਵਕਤ ਉਸ ‘ਚ ਚਾਰ ਵਿਅਕਤੀ ਸਵਾਰ ਸਨ। ਦੱਸਿਆ ਜਾਂਦਾ ਹੈ ਕਿ ਇਹ ਸ਼ੱਕੀ ਕਿਸ਼ਤੀ ਕਰਾਚੀ ਦੇ ਕੇਤੀ ਬੰਦਰ ਤੋਂ ਆਈ ਸੀ। ਇਹ ਕਾਰਵਾਈ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕੀਤੀ ਗਈ। ਡੋਰਨਿਅਰ ਏਅਰਕਰਾਫਟ ਦੀ ਮਦਦ ਨਾਲ ਇਹ ਅਭਿਆਨ ਚਲਾਇਆ ਗਿਆ। ਹਨੇਰੇ ਅਤੇ ਖ਼ਰਾਬ ਮੌਸਮ ਕਾਰਨ ਚਾਰਾਂ ਦਾ ਪਤਾ ਨਹੀਂ ਚੱਲ ਸਕਿਆ।

Install Punjabi Akhbar App

Install
×