ਪਾਕਿਸਤਾਨ ਨੇ ਭਾਰਤ ਨੂੰ ਸੌਂਪੀ ਕ੍ਰਿਪਾਲ ਸਿੰਘ ਦੀ ਮ੍ਰਿਤਕ ਦੇਹ

kripal-singh

ਪਾਕਿਸਤਾਨ ਦੀ ਕੋਟ ਲਖਪਤ ਰਾਏ ਜੇਲ੍ਹ ‘ਚ ਸ਼ੱਕੀ ਹਾਲਤਾਂ ‘ਚ ਮੌਤ ਦੇ ਮੂੰਹ ‘ਚ ਜਾਣ ਵਾਲੇ ਭਾਰਤੀ ਕੈਦੀ ਕ੍ਰਿਪਾਲ ਸਿੰਘ ਦੀ ਮ੍ਰਿਤਕ ਦੇਹ ਭਾਰਤ ਪਹੁੰਚ ਗਈ ਹੈ। 55 ਸਾਲਾਂ ਕ੍ਰਿਪਾਲ ਸਿੰਘ ਦੀ 11 ਅਪ੍ਰੈਲ ਨੂੰ ਸ਼ੱਕੀ ਹਾਲਤਾਂ ‘ਚ ਮੌਤ ਹੋਈ ਸੀ। ਅੱਜ ਲਾਹੌਰ ਦੇ ਜਿੰਨਾਂ ਹਸਪਤਾਲ ‘ਚ ਪੋਸਟਮਾਰਟਮ ਹੋਣ ਤੋਂ ਬਾਅਦ ਕ੍ਰਿਪਾਲ ਸਿੰਘ ਦੀ ਲਾਸ਼ ਵਾਹਗਾ ਬਾਰਡਰ ਤੋਂ ਭਾਰਤੀ ਅਧਿਕਾਰੀਆਂ ਨੂੰ ਸੌਂਪੀ ਗਈ। ਇਸ ਤੋਂ ਬਾਅਦ ਕ੍ਰਿਪਾਲ ਸਿੰਘ ਦੀ ਲਾਸ਼ ਦਾ ਅੰਮ੍ਰਿਤਸਰ ‘ਚ ਪੋਸਟਮਾਰਟਮ ਹੋ ਰਿਹਾ ਹੈ। ਉਹ ਬੀਤੇ 25 ਸਾਲਾਂ ਤੋਂ ਪਾਕਿਸਤਾਨੀ ਜੇਲ੍ਹ ‘ਚ ਕੈਦ ਸਨ।