ਪਾਕਿਸਤਾਨੀ ਫ਼ੌਜ ਦੇ ਹਵਾਈ ਹਮਲੇ ‘ਚ ਅਫ਼ਗਾਨਿਸਤਾਨ ਦੇ ਨਜ਼ਦੀਕ ਇੱਕ ਅਸ਼ਾਂਤ ਕਬਾਇਲੀ ਖੇਤਰ ‘ਚ 14 ਸ਼ੱਕੀ ਅੱਤਵਾਦੀ ਮਾਰੇ ਗਏ। ਫ਼ੌਜ ਨੇ ਇੱਕ ਬਿਆਨ ‘ਚ ਦੱਸਿਆ ਹੈ ਕਿ ਉੱਤਰੀ ਵਜ਼ੀਰਸਤਾਨ ਦੇ ਸ਼ਹਿਰ ਸ਼ਵਾਲ ‘ਚ ਸ਼ਨੀਵਾਰ ਦੇ ਹਵਾਈ ਹਮਲੇ ‘ਚ 14 ਅੱਤਵਾਦੀ ਮਾਰੇ ਗਏ। ਇੱਥੇ ਫ਼ੌਜ ਨੇ ਸਥਾਨਕ ਤੇ ਵਿਦੇਸ਼ੀ ਅੱਤਵਾਦੀਆਂ ਦਾ ਸਫ਼ਾਇਆ ਕਰਨ ਲਈ ਇੱਕ ਜ਼ਮੀਨੀ ਅਭਿਆਨ ਸ਼ੁਰੂ ਕੀਤਾ ਹੈ। ਫ਼ੌਜ ਨੇ ਮਾਰੇ ਗਏ ਅੱਤਵਾਦੀਆਂ ਦੀ ਨਾਗਰਿਕਤਾ ਜਾਂ ਪਹਿਚਾਣ ਦੇ ਬਾਰੇ ‘ਚ ਨਹੀਂ ਦੱਸਿਆ ਹੈ।