ਪਾਕਿ ਏਸ਼ੀਅਨ ਕਮਿਊਨਿਟੀ ਮੈਰੀਲੈਂਡ ਐਸੋਸੀਏਸ਼ਨ ਦੀ ਪਲੇਠੀ ਮੀਟਿੰਗ ਭਾਈਚਾਰੇ ਲਈ ਵਿਲੱਖਣ ਪੈੜਾਂ ਛੱਡ ਗਈ 

image1 (1)

ਮੈਰੀਲੈਂਡ, 27 ਅਪ੍ਰੈਲ  — ਸਮੁੱਚੀ ਮਾਨਵਤਾ ਦੇ ਭਲੇ ਲਈ ਪਾਕਿ ਏਸ਼ੀਅਨ ਕਮਿਊਨਿਟੀ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਹੈ। ਜਿਸ ਦੀ ਪਲੇਟੀ ਮੀਟਿੰਗ ਕੋਲੰਬੀਆ ਵਿੱਚ ਆਯੋਜਿਤ ਕੀਤੀ ਗਈ। ਜਿੱਥੇ ਕਮਿਊਨਿਟੀ ਦੀਆਂ ਮਹਾਨ ਸਖਸ਼ੀਅਤਾਂ ਨੇ ਹਿੱਸਾ ਲਿਆ। ਜਿੱਥੇ ਇਸ ਸੰਸਥਾ ਦੇ ਉਦੇਸ਼ਾਂ ਸਬੰਧੀ ਨੀਮ ਭੱਟ ਨੇ ਵਿਸਥਾਰ ਰੂਪ ਵਿੱਚ ਦਰਸਾਇਆ। ਸਾਜਿਦ ਤਰਾਰ ਫਾਊਂਡਰ ਵਲੋਂ ਮਾਨਵਤਾ ਦੇ ਭਲੇ ਲਈ ਕੰਮ ਕਰਨ ਨੂੰ ਤਰਜੀਹ ਦੇਣ ਤੇ ਜ਼ੋਰ ਦਿੱਤਾ ਗਿਆ। ਵੱਖ-ਵੱਖ ਸਖਸ਼ੀਅਤਾਂ ਵਲੋਂ ਸਿੱਖਿਆ, ਹੈਲਥ, ਖੇਡਾਂ, ਨੌਜਵਾਨ ਪੀੜ੍ਹੀ ਸਬੰਧੀ ਅਤੇ ਨੌਕਰੀਆਂ ਦੇ ਵਸੀਲਿਆਂ ਤੋਂ ਇਲਾਵਾ ਨੌਜਵਾਨ ਬੀਬੀਆਂ ਨੂੰ ਕੁਕਿੰਗ ਸਬੰਧੀ ਸਿੱਖਿਆ ਦੇਣ ਦੇ ਨਾਲ ਨਾਲ ਕਮਿਊਨਿਟੀ ਨੂੰ ਲੀਡਰਸ਼ਿਪ ਦੇ ਰੁਤਬੇ ਸਬੰਧੀ ਜੁਗਤਾਂ ਅਤੇ ਜੁਗਾੜ ਆਦਿ ਦੀ ਖੂਬ ਚਰਚਾ ਕੀਤੀ ਗਈ।

ਹਾਜ਼ਰੀਨ ਨੇ ਕਿਹਾ ਕਿ ਇਸ ਸੰਸਥਾ ਵਿੱਚ ਇੱਕ ਸੌ ਮੈਂਬਰਾਂ ਦੀ ਸ਼ਮੂਲੀਅਤ ਕੀਤੀ ਜਾਵੇਗੀ, ਜੋ ਆਪਣੇ ਆਪ ਲੀਡਰਸ਼ਿਪ ਦੀ ਚੋਣ ਕਰੇਗੀ। ਜਿੱਥੇ ਵੱਖ-ਵੱਖ ਕੰਮਾਂ ਲਈ ਡਾਇਰੈਕਟਰਾਂ ਨੂੰ ਕਾਰਗੁਜ਼ਾਰੀਆਂ ਸੌਂਪੀਆਂ ਜਾਣਗੀਆਂ, ਉੱਥੇ ਇੱਕ ਕਮਿਊਨਿਟੀ ਸੈਂਟਰ ਬਣਾਉਣ ਦਾ ਵਿਸ਼ਵਾਸ ਦਿੱਤਾ ਗਿਆ। ਸਮੁੱਚੀ ਟੀਮ ਵਲੋਂ ਅਹਿਮ ਮਸ਼ਵਰੇ ਦਿੱਤੇ ਗਏ।

ਇਸ ਸੰਸਥਾ ਦੀ ਅਗਲੀ ਮੀਟਿੰਗ 25 ਮਈ ਨੂੰ ਸੈਂਟਰ ਫਾਰ ਸੋਸ਼ਲ ਚੇਂਜ ਵਿੱਚ ਰੱਖਣ ਦਾ ਜ਼ਿਕਰ ਕੀਤਾ ਗਿਆ। ਜਿਸਨੂੰ ਸਰਬਸੰਮਤੀ ਨਾਲ ਪ੍ਰਵਾਨ ਕਰਕੇ ਅਗਲੇ ਪ੍ਰੋਗਰਾਮ ਦੀ ਰੂਪ ਰੇਖਾ ਨੂੰ ਅੰਤਿਮ ਰੂਪ ਦੇਣ ਦਾ ਫੈਸਲਾ ਲਿਆ ਗਿਆ।

Install Punjabi Akhbar App

Install
×