ਵੱਧ ਇੱਕਠ ਹੋਣ ਕਾਰਨ ਬਰੈਂਪਟਨ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਨੂੰ ਕਰਨਾ ਪਿਆ ਬੰਦ

ਨਿਊਯਾਰਕ/ ਬਰੈਂਪਟਨ —ਬੀਤੀ ਕੱਲ ਰਾਤ ਕੈਨੇਡਾ ਦੇ ਬਰੈਂਪਟਨ ਦੇ Steeles/McLaughlin ਲਾਗੇ ਨਾਨਕਸਰ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲਾਟ ਨੂੰ ਪੁਲਿਸ ਤੇ ਸਿਟੀ ਦੇ ਇਨਫੋਰਸਮੈਂਟ ਅਧਿਕਾਰੀਆਂ ਵੱਲੋਂ ਬੰਦ ਕਰਨਾ ਪਿਆ ਕਿਉਂਕਿ ਉੱਥੇ ਦਿਵਾਲੀ ਕਾਰਨ ਲੋਕਾਂ ਦਾ ਵਾਹਵਾ ਇਕੱਠ ਹੋ ਗਿਆ ਸੀ , ਪੁਲਿਸ ਨੇ ਮੌਕੇ ਤੇ ਪਹੁੰਚ ਕਰਕੇ ਲੋਕਾਂ ਨੂੰ ਇੱਕਠਿਆਂ ਹੋਣ ਤੋਂ ਰੋਕਿਆ।‌ ਬਰੈਂਪਟਨ ਦੀਆਂ ਕੁੱਝ ਹੋਰ ਥਾਵਾਂ ਤੇ ਵੀ ਇੱਕਠ ਹੋਣ ਦੀਆਂ ਲੋਕ ਸ਼ਿਕਾਇਤਾਂ ਕਰ ਰਹੇ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਬਰੈਂਪਟਨ ਦੇ ਜ਼ਿਆਦਾਤਰ ਹਿੱਸੇ ਖਾਸਕਰ ਜਿੱਥੇ ਪੰਜਾਬੀਆਂ ਦੀ ਬਹੁਗਿਣਤੀ ਹੈ ਨੂੰ ਰੇਡ ਜੋਨ ਦੇ ਵਿੱਚ ਰੱਖਿਆ ਗਿਆ ਹੈ ਕਿਉਂਕਿ ਉੱਥੇ ਕਰੋਨਾ ਦੇ ਕੇਸ ਬਹੁਤ ਜ਼ਿਆਦਾ ਆ ਰਹੇ ਹਨ । ਭਾਈਚਾਰੇ ਦੇ ਇਸ ਬੇਫਿਕਰੀ ਵਾਲੇ ਰੱਵਈਏ ਦੀ ਮੇਨ ਸਟਰੀਮ ਮੀਡੀਏ ਵਿੱਚ ਸਖ਼ਤ ਆਲੋਚਨਾ ਹੋ ਰਹੀ ਹੈ । ਇਹ ਵੀ ਦੱਸਣਾ ਬਣਦਾ ਹੈ ਕਿ ਸਿਟੀ ਵੱਲੋ ਫੜੇ ਗਏ ਲੋਕਾਂ ਤੇ ਭਾਰੀ ਜ਼ੁਰਮਾਨੇ ਲਾਏ ਜਾ ਰਹੇ ਹਨ ।

Install Punjabi Akhbar App

Install
×