ਵਿਕਟੌਰੀਆ ਹੜ੍ਹ: 400 ਸੜਕਾਂ ਬੰਦ, 60 ਸਕੂਲਾਂ ਵਿੱਚ ਛੁੱਟੀ

ਵਿਕਟੌਰੀਆ ਵਿੱਚ ਤਾਜ਼ਾ ਹੜ੍ਹਾਂ ਦੀਆਂ ਸਥਿਤੀਆਂ ਦਰਸਾਉਂਦੀਆਂ ਹਨ ਕਿ ਘੱਟੋ ਘੱਟ 400 ਸੜਕਾਂ ਉਪਰ ਹੜ੍ਹਾਂ ਦਾ ਪਾਣੀ ਭਰਨ ਕਾਰਨ ਆਵਾਜਾਈ ਲਈ ਸੜਕਾਂ ਨੂੰ ਬੰਦ ਕਰਨਾ ਪਿਆ ਹੈ ਅਤੇ ਇਸੇ ਕਾਰਨ ਰਾਜ ਦੇ 60 ਤੋਂ ਵੀ ਜ਼ਿਆਦਾ ਸਕੂਲਾਂ ਅੰਦਰ ਛੁੱਟੀ ਕਰਨੀ ਪਈ ਹੈ। ਅਤੇ ਆਂਕੜਿਆਂ ਦਾ ਬਦਲਣਾ ਲਗਾਤਾਰ ਜਾਰੀ ਹੈ।
ਆਪਾਤਕਾਲੀਨ ਸੇਵਾਵਾਂ ਅਧੀਨ ਮਿਲਣ ਵਾਲੀਆਂ ਪੇਮੈਂਟਾਂ ਵਾਸਤੇ 32,500 ਅਰਜ਼ੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ 14,000 ਨੂੰ ਉਕਤ ਕਲੇਮ ਦਿੱਤਾ ਵੀ ਜਾ ਚੁਕਿਆ ਹੈ ਅਤੇ ਬਾਕੀਆਂ ਉਪਰ ਕਾਰਵਾਈ ਜਾਰੀ ਹੈ।
ਪ੍ਰਸ਼ਾਸਨ, ਲਗਾਤਾਰ ਲੋਕਾਂ ਨੂੰ ਅਲਰਟ ਰਹਿਣ ਦੀਆਂ ਅਪੀਲਾਂ ਕਰ ਰਿਹਾ ਹੈ ਅਤੇ ਜਾਣਕਾਰੀ ਰਾਹੀਂ ਦਰਸਾ ਰਿਹਾ ਹੈ ਕਿ ਹਾਲੇ ਹੋਰ ਵੀ ਖਤਰੇ ਬਾਕੀ ਹਨ ਅਤੇ ਚੁਣੋਤੀਆਂ ਕਾਇਮ ਹਨ -ਇਸ ਵਾਸਤੇ ਤਿਆਰ ਬਰ ਤਿਆਰ ਹੀ ਰਹਿਆ ਜਾਵੇ। ਲੋਕਾਂ ਨੂੰ ਅਪੀਲ ਇਹ ਵੀ ਕੀਤੀ ਜਾ ਰਹੀ ਹੈ ਕਿ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾ ਰਹੀਆਂ ਚਿਤਾਵਨੀਆਂ ਨੂੰ ਨਜ਼ਰ-ਅੰਦਾਜ਼ ਨਾ ਕੀਤਾ ਜਾਵੇ ਅਤੇ ਇਨ੍ਹਾਂ ਉਪਰ ਜਿੰਨਾ ਜਲਦੀ ਹੋ ਸਕੇ, ਅਮਲ ਕੀਤਾ ਜਾਵੇ ਤਾਂ ਜੋ ਜਾਨੀ ਅਤੇ ਮਾਲੀ ਨੁਕਸਾਨ ਤੋਂ ਨਜਾਤ ਪਾਈ ਜਾ ਸਕੇ।