4 ਕੈਦੀ ਹੋਏ ਕਰੋਨਾ ਪਾਜ਼ਿਟਿਵ
ਨਾਰਦਰਨ ਟੈਰਿਟਰੀ ਦੇ ਯੂਥ ਡਿਟੈਂਸ਼ਨ ਸੈਂਟਰ ਵਿਖੇ ਉਸ ਸਮੇਂ ਅਫਰਾ ਤਫਰੀ ਮੱਚ ਗਈ ਜਦੋਂ ਐਲਿਸ ਸਪ੍ਰਿੰਗਜ਼ ਜੇਲ੍ਹ ਵਿੱਚ ਰੱਖੇ ਗਏ ਚਾਰ ਕੈਦੀਆਂ ਦੀ ਕਰੋਨਾ ਰਿਪੋਰਟ ਪਾਜ਼ਿਟਿਵ ਆ ਗਈ।
ਇਸ ਦੇ ਕਾਰਨ ਕੁੱਝ ਨੌਜਵਾਨ ਕੈਦੀਆਂ ਨੂੰ ਡੋਨ ਡੇਲ ਯੂਥ ਡਿਟੈਂਸ਼ਨ ਸੈਂਟਰ (ਡਾਰਵਿਨ ਦੇ ਨਜ਼ਦੀਕ) ਵੀ ਸ਼ਿਫਟ ਕੀਤਾ ਜਾ ਰਿਹਾ ਹੈ।
ਇੱਕ ਬੁਲਾਰੇ ਨੇ ਦੱਸਿਆ ਕਿ ਸਾਰੇ ਹੀ ਕਰੋਨਾ ਪਾਜ਼ਿਟਿਵ ਕੈਦੀਆਂ ਨੂੰ ਆਈਸੋਲੇਟ ਕੀਤਾ ਜਾ ਚੁਕਿਆ ਹੈ।
ਜ਼ਿਕਰਯੋਗ ਹੈ ਕਿ ਐਲਿਸ ਸਪ੍ਰਿੰਗਜ਼ ਯੂਥ ਡਿਟੈਂਸ਼ਨ ਸੈਂਟਰ, ਐਲਿਸ ਸਪ੍ਰਿੰਗਜ਼ ਦੇ ਕੋਰੈਕਸ਼ਨਨ ਅਦਾਰੇ ਵਿੱਚ ਹੀ ਸਥਿਤੀ ਹੈ ਅਤੇ ਇਹ ਥਾਂ ਸੈਂਟਰਲ ਆਸਟ੍ਰੇਲੀਆਈ ਸ਼ਹਿਰ ਤੋਂ 25 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।
ਬੀਤੇ ਕੱਲ੍ਹ, ਵੀਰਵਾਰ ਤੱਕ ਇਸ ਸੈਂਟਰ ਵਿਖੇ 15 ਕੈਦੀ ਮੌਜੂਦ ਸਨ।
ਜ਼ਿਕਰਯੋਗ ਇਹ ਵੀ ਹੈ ਕਿ ਉਕਤ ਸੈਂਟਰ ਪਹਿਲਾਂ ਤੋਂ ਹੀ ਵਿਵਾਦਾਂ ਵਿੱਚ ਚੱਲ ਰਿਹਾ ਹੈ ਅਤੇ ਐਨ.ਟੀ. ਦੇ ਜੂਵਿਨਲ ਜਸਟਿਸ ਰਾਇਲ ਕਮਿਸ਼ਨ ਨੇ ਇਸਨੂੰ ਬੰਦ ਕਰਨ ਅਤੇ ਡੋਨ ਡੇਲ ਵਿਖੇ ਤਬਦੀਲ ਕਰਨ ਦੀਆਂ ਹਦਾਇਤਾਂ ਪਹਿਲਾਂ ਤੋਂ ਹੀ ਮਨਜ਼ੂਰ ਕੀਤੀਆਂ ਹੋਈਆਂ ਹਨ ਜਿੱਥੇ ਕਿ ਇਸ ਸਮੇਂ 30 ਤੋਂ 40 ਤੱਕ ਬੱਚੇ ਅਤੇ ਨੌਜਵਾਨ ਕੈਦੀ ਮੌਜੂਦ ਹਨ।