ਵਿਦਿਆ ਵਿਚਾਰੀ ….

ਪੰਜਾਹ ਸਾਲ ਪਹਿਲੋਂ ਕਿਸੇ ਵਿਦਵਾਨ ਦਾ ਲਿਖਿਆ ਪੜ੍ਹਿਆ ਸੀ ਕੇ,  ਦੁਨੀਆ ਦੇ ਜਿਸ ਖਿੱਤੇ ਵਿਚ ਕਲਾ,  ਸਿਖਿਆ ਤੇ ਸਿਆਸਤ, ਵਪਾਰੀਆਂ ਦੇ ਹੱਥ ਵਿਚ ਆ ਜਾਵੇਗੀ , ਉੱਥੇ ਨਿਘਾਰ ਆਉਣ ਨੂੰ ਕੋਈ ਨਹੀਂ  ਰੋਕ ਸਕਦਾ ‘। ਉਦੋਂ ਤਾਂ ਨਹੀਂਸੀ ਸਮਝ ਲੱਗੀ , ਪਰ ਹੁਣ ਇਹ ਸ਼ਤ ਪ੍ਰਤੀ ਸ਼ਤ ਸੱਚ ਸਾਬਤ ਹੋ ਗਈ ਹੈ ।ਸਿਆਸੀ ਨਿਘਾਰ ਬਾਰੇ ਤਾਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਸਿਖਿਆ ਦਾਵਪਾਰੀਕਰਣ ਇਸੇ ਲਈ ਹੋ ਰਿਹਾ ਕਿ ਅਸੀਂ ਪਿਛਲੇ ਸਤ ਦਹਾਕੇ ਤੋਂ ਇਸਨੂੰਅਹਿਮੀਅਤ ਹੀ ਨਹੀਂ ਦਿਤੀ । ਵਿਕਸਤ ਦੇਸ਼ਾਂ ਤੇ ਸਾਡੇ ਵਿਚ ਇਹੋ ਫਰਕ ਹੈ ਕਿਉੱਥੇ ਮੁੱਢਲੀ ,12 ਵੀਂ  ਤਕ ਸਿਖਿਆ ਮੁਫਤ ਤੇ ਲਾਜ਼ਮੀ ਹੈ ਤੇ ਇਹ ਵੀ ਜ਼ਰੂਰੀ ਹੈਕਿ ਬੱਚੇ ਸਿਰਫ ਆਪਣੇ ਇਲਾਕੇ ਦੇ ਨਿਰਧਾਰਤ ਸਕੂਲ ਵਿਚ ਹੀ ਜਾ ਸਕਦੇ ਹਨ। ਬਸਾਂ ਤਕ ਮੁਫਤ ਹਨ। ਸਕੂਲਾਂ ਵਿਚ ਬੱਚੇ ਦੇ ਸੁਭਾਅ ਅਨੁਸਾਰ ਦੋ ਸੋ ਦੇਕਰੀਬ ਵਿਸ਼ੇ ਸਿਖਾਏ ਤੇ ਪੜ੍ਹਾਏ ਜਾਂਦੇ ਹਨ  । ਸਾਡਾ ਸਾਰਾ ਜ਼ੋਰ ਫੀਸਾਂ ਲੈਣ, ਤਨਖਾਹਾਂ ਲੈਣ ਅਤੇ ਕਿਸੇ ਬਜ਼ੁਰਗ ਦਾ ਨਾਮ ਚਮਕਾਉਣ ਉੱਤੇ ਹੀ ਲੱਗਾ ਰਹਿੰਦਾਹੈ । ਬੱਚੇ ਦੇ ਮਨੋਵਿਗਿਆਨ ਉੱਤੇ ਕੋਈ ਖੋਜ ਨਹੀਂ ਹੋਈ । ਙ ਞ ਣ ਤੇ ੜ ਖਾਲੀਹੀ ਸਿਖਾਈ ਜਾਨੇ ਹਾਂ । ਇਸੇ ਲਈ ਸਾਡੇ ਬੱਚੇ ਤੇ ਠੌਜਵਾਨ ਵਿਦੇਸ਼ਾਂ ਵਿਚਸਿਰਫ ਪੜ੍ਹੇ ਲਿੱਖੇ  ਕਾਮੇ ਹੀ ਬਣੀ ਜਾ ਰਹੇ ਹਨ । ਜਿੰਨ੍ਹਾਂ ਚਿਰ ਸਾਡਾ ਵਿਦਿਅਕਪੱਧਰ ਉੱਚਾ ਤੇ ਵਿਆਪਕ ਨਹੀਂ ਹੁੰਦਾ, ਅਸੀਂ ਨਿਘਾਰ ਦੀਆਂ ਹੋਰ ਸੀਮਾਵਾਂ ਵੀਵੇਖਾਂਗੇ । 

(ਜਨਮੇਜਾ ਸਿੰਘ ਜੌਹਲ)  janmeja@gmail.com

Install Punjabi Akhbar App

Install
×