ਵਿਕਟੋਰੀਆ ਵਿੱਚ ਕਰੋਨਾ ਕਾਰਨ ਪਾਬੰਧੀਆਂ ਵਿੱਚ ਵਾਧਾ

ਹੋਰ ਰਾਜਾਂ ਵੱਲੋਂ ਸੀਮਾਵਾਂ ਦੀ ਸੁਰੱਖਿਆ ਵਿੱਚ ਵਾਧਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕਾਰਜਕਾਰੀ ਪ੍ਰੀਮੀਅਰ ਜੇਮਜ਼ ਮਰਲੀਨੋ ਨੇ ਇੱਕ ਹੋਰ ਅਹਿਮ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਅੰਦਰ 12 ਸਾਲ ਅਤੇ ਇਸਤੋਂ ਵੱਧ ਉਪਰ ਵਰਗ ਦੇ ਲੋਕਾਂ ਵਾਸਤੇ ਚਾਰ ਦਿਵਾਰੀ ਦੇ ਅੰਦਰਵਾਰ ਵੀ ਮਾਸਕ ਪਾਉਣਾ ਲਾਜ਼ਮੀ ਹੈ ਪਰੰਤੂ ਖਾਣ-ਪੀਣ ਅਤੇ ਕਸਰਤ ਸਮੇਂ ਇਹ ਮਾਸਕ ਉਤਾਰਿਆ ਜਾ ਸਕਦਾ ਹੈ। ਪਾਬੰਧੀਆਂ ਬੇਸ਼ੱਕ ਗ੍ਰੇਟਰ ਮੈਲਬੋਰਨ ਦੇ ਖੇਤਰ ਵਿੱਚ ਹਨ ਪਰੰਤੂ ਜੇਕਰ ਇੱਥੇ ਦੇ ਲੋਕ ਰਿਜਨਲ ਵਿਕਟੌਰੀਆ ਵਾਲੇ ਖੇਤਰਾਂ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਪਾਬੰਧੀਆਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ।
ਘਰਾਂ ਅੰਦਰਲੇ ਇਕੱਠ ਨੂੰ ਹੁਣ 5 ਮਹਿਮਾਨਾਂ ਤੱਕ ਸੀਮਿਤ ਕੀਤਾ ਗਿਆ ਹੈ ਅਤੇ ਜਨਤਕ ਇਕੱਠਾਂ ਉਪਰ 30 ਵਿਅਕਤੀਆਂ ਦੀ ਹੀ ਛੋਟ ਹੈ। ਇਹ ਨਿਯਮ ਹੁਣ 4 ਜੂਨ ਤੱਕ ਲਾਗੂ ਰਹਿਣਗੇ।
ਸਕੂਲ ਕਾਲਜ ਖੁੱਲ੍ਹੇ ਰਹਿਣਗੇ ਅਤੇ ਦੁਕਾਨਾਂ, ਕੈਫੇ, ਰੈਸਟੌਰੈਂਟ, ਪੱਬ ਆਦਿ ਵਿੱਚ ਸਮਰੱਥਾ ਦੇ ਹਿਸਾਬ ਨਾਲ ਲਗਾਈਆਂ ਗਈਆਂ ਪਾਬੰਧੀਆਂ ਲਾਗੂ ਰਹਿਣਗੀਆਂ।
ਇਸੇ ਦੇ ਮੱਦਨਜ਼ਰ ਵਿਕਟੋਰੀਆ ਸੂਬੇ ਨਾਲ ਹੋਰ ਰਾਜਾਂ ਜਿਵੇਂ ਕਿ ਕੁਈਨਜ਼ਲ਼ੈਡ, ਪੱਛਮੀ ਆਸਟ੍ਰੇਲੀਆ, ਦੱਖਣੀ ਆਸਟ੍ਰੇਲੀਆ ਆਦਿ ਨੇ ਆਪਣੀਆਂ ਸੀਮਾਵਾਂ ਉਪਰ ਸੁਰੱਖਿਆ ਵਧਾ ਦਿੱਤੀ ਹੈ ਅਤੇ ਜ਼ਿਆਦਾਤਰ ਯਾਤਰੀਆਂ ਨੂੰ ਰੋਕਿਆ ਜਾ ਰਿਹਾ ਹੈ।

Install Punjabi Akhbar App

Install
×