ਆਸਕਰ ਐਵਾਰਡ ਜੇਤੂ ਅਮਰੀਕੀ ਅਭਿਨੇਤਰੀ ਸੂਜਨ ਸੈਰੰਡਨ ਨੇ ਵੀ ਟਵੀਟ ਕਰਕੇ ਭਾਰਤੀ ਕਿਸਾਨਾਂ ਦਾ ਕੀਤਾ ਸਮਰਥਨ

ਵਾਸ਼ਿੰਗਟਨ —ਭਾਰਤ ਵਿੱਚ ਲਗਭਗ 70 ਦਿਨ ਤੋਂ ਚੱਲ ਰਹੇ ਕਿਸਾਨ ਅੰਦੋਲਨ ਦਾ ਵਿਦੇਸ਼ ਵਿੱਚ ਬੈਠੀਆਂ ਮਸ਼ਹੂਰ ਹਸਤੀਆਂ ਵੀ ਭਾਰੀ ਸਮਰਥਨ ਕਰ ਰਹੀਆਂ ਹਨ। ਕੌਮਾਂਤਰੀ ਪੌਪ ਸਿੰਗਰ ਰਿਹਾਨਾ ਬਾਅਦ ਤੋਂ ਬਾਅਦ ਹੁਣ ਆਸਕਰ ਐਵਾਰਡ ਜਿੱਤ ਚੁੱਕੀ ਅਮਰੀਕੀ ਅਦਾਕਾਰਾ ਸੂਜਨ ਸੈਰੰਡਨ ਨੇ ਵੀ ਭਾਰਤੀ ਕਿਸਾਨਾਂ ਦੇ ਸਮਰਥਨ ਵਿੱਚ ਟਵੀਟ ਕੀਤਾ ਹੈ। ਅਮਰੀਕੀ ਅਦਾਕਾਰਾ ਸੂਜਨ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਉਹ ਭਾਰਤੀ ਕਿਸਾਨਾਂ ਦੇ ਸਮਰਥਨ ਵਿੱਚ ਖੜ੍ਹੀ ਹੈ। ਉਨ੍ਹਾਂ ਦਾ ਇਹ ਟਵੀਟ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉਨ੍ਹਾਂ ਦੇ ਇਸ ਟਵੀਟ ’ਤੇ ਲੋਕ ਕਾਫ਼ੀ ਲਾਈਕਸ ਅਤੇ ਰੀਟਵੀਟ ਕਰ ਰਹੇ ਹਨ। ਦੱਸ ਦੇਈਏ ਕਿ ਸੂਜਨ 75 ਸਾਲ ਦੀ ਇੱਕ ਅਮਰੀਕੀ ਅਦਾਕਾਰਾ, ਸਮਾਜਸੇਵੀ ਅਤੇ ਐਗਜ਼ੀਕਿਊਟਿਵ ਪ੍ਰੋਡਿਊਸਰ ਹੈ। ਉਸ ਨੂੰ ਆਸਕਰ ਤੋਂ ਇਲਾਵਾ ਕਈ ਹੋਰ ਐਵਾਰਡ ਮਿਲ ਚੁੱਕੇ ਹਨ। ਫਿਲਮ ਜਗਤ ਵਿੱਚ ਮਹੱਤਵਪੂਰਨ ਯੋਗਦਾਨ ਲਈ ਉਨ੍ਹਾਂ ਨੂੰ 2002 ਵਿੱਚ ‘ਹਾਲੀਵੁਡ ਵੌਕ ਆਫ਼ ਫੇਮ’ ਵਿੱਚ ਸਟਾਰ ਦੇ ਨਾਲ ਸਨਮਾਨਤ ਕੀਤਾ ਗਿਆ ਸੀ। 2009 ਵਿੱਚ ਉਹ ਸਟੌਕਹੋਮ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਵੀ ਹਾਸਲ ਕਰ ਚੁੱਕੀ ਹੈ। ਦੱਸ ਦੇਈਏ 2013 ਵਿੱਚ ਭਾਰਤ ’ਚ ਹੋਏ 44ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ’ਚ ਉਸ ਨੂੰ ਉਦਘਾਟਨ ਲਈ ਵੀ ਸੱਦਾ ਦਿੱਤਾ ਗਿਆ ਸੀ। ਰਿਹਾਨਾ, ਮਿਆਂ ਅਤੇ ਗਰੇਟਾ ਦੇ ਟਵੀਟ ਤੋਂ ਬਾਅਦ ਭਾਰਤ ਵਿੱਚ ਚੱਲ ਰਿਹਾ ਕਿਸਾਨ ਅੰਦੋਲਨ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕਈ ਕੌਮਾਂਤਰੀ ਹਸਤੀਆਂ ਵੀ ਕਿਸਾਨਾਂ ਦੇ ਸਮਰਥਨ ਵਿੱਚ ਟਵੀਟ ਕਰ ਚੁੱਕੀਆਂ ਹਨ। ਇਸ ਤੋਂ ਬਾਅਦ ਇਸ ਮਾਮਲੇ ਨੇ ਤੂਲ ਫ਼ੜ ਲਿਆ ਹੈ।

Install Punjabi Akhbar App

Install
×