ਸਰੀਰ ਦੇ ਅੰਗ ਬਦਲੀ ਕਰਨ ਲਈ ਭਾਰਤ ਅੰਦਰ ਜਾ ਰਹੇ ਆਸਟ੍ਰੇਲੀਆ ਨਿਵਾਸੀਆਂ ਨੂੰ ਖਤਰਾ

news 191105 organ transplantation operation

ਆਸਟ੍ਰੇਲੀਆ ਨਿਵਾਸੀਆਂ ਲਈ ਭਾਰਤ ਦੇਸ਼ ਸਰੀਰ ਦੇ ਅੰਗ ਬਦਲੀ ਕਰਨ ਲਈ ਕਾਫੀ ਚਰਚਾ ਵਿੱਚ ਹੈ। ਸਰੀਰ ਦੇ ਅੰਗ ਬਦਲੀ ਕਰਨ ਸਬੰਧੀ ਮਾਹਿਰਾਂ ਨੇ ਉਨਾ੍ਹਂ ਆਸਟ੍ਰੇਲੀਆ ਨਿਵਾਸੀਆਂ ਨੂੰ ਸਾਵਧਾਨ ਹੋਣ ਲਈ ਕਿਹਾ ਹੈ ਜੋ ਆਪਣੇ ਸਰੀਰ ਦੇ ਅੰਗ ਬਦਲੀ ਕਰਨ ਲਈ ਭਾਰਤ ਜਾ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਵਿਚ ਜੋ ਆਪ੍ਰੇਸ਼ਨ ਕਰ ਕੇ ਅੰਗ ਬਦਲੀ ਕੀਤੇ ਜਾਂਦੇ ਹਨ ਉਹ ਸੁਰੱਖਿਅਤ ਨਹੀਂ ਅਤੇ ਇਸ ਨਾਲ ਇਨਫੈਕਸ਼ਨ ਦਾ ਖਤਰਾ ਬਣਿਆ ਰਹਿੰਦਾ ਹੈ। ਇੱਕ ਸਰਵੇਖਣ ਮੁਤਾਬਿਕ ਸਾਲ 1980 ਤੋਂ 2018 ਦੇ ਸਮੇਂ ਦੌਰਾਨ ਤਕਰੀਬਨ 129 ਮਾਮਲਿਆਂ ਦੀ ਰਿਪੋਰਟ ਹੈ ਜੋ ਕਿ ਆਸਟ੍ਰੇਲੀਆ ਤੋਂ ਬਾਹਰ ਆਪਣੇ ਅੰਗਾਂ ਦੀ ਬਦਲੀ ਵਾਸਤੇ ਗਏ। ਇਨਾ੍ਹਂ ਵਿੱਚੋਂ 90% ਅਜਿਹੇ ਸਨ ਜੋ ਕਿ ਆਸਟ੍ਰੇਲੀਆ ਦੇ ਜੰਮਪਲ ਨਹੀਂ ਸਨ। ਇਸ ਸਮੇਂ ਤੱਕ ਤਕਰੀਬਨ 1,400 ਆਸਟ੍ਰੇਲੀਆਈ ਅਜਿਹੇ ਮਰੀਜ਼ ਹਨ ਜਿਨਾ੍ਹਂ ਨੂੰ ਅੰਗ ਬਦਲੀ ਕਰਨ ਦੀ ਲੋੜ ਹੈ ਅਤੇ ਤਕਰੀਬਨ 11,000 ਡਾਇਲਸਿਸ ਦੇ ਮਰੀਜ਼ ਹਨ। ਇਨਾ੍ਹਂ ਨੂੰ ਚਾਹੀਦਾ ਹੈ ਕਿ ਆਸਟ੍ਰੇਲੀਆਈ ਸਿਹਤ ਵਿਭਾਗਾਂ ਦੁਆਰਾ ਦਿੱਤੇ ਗਏ ਸਮੇਂ ਤਹਿਤ ਆਪਣੀ ਵਾਰੀ ਦਾ ਇੰਤਜ਼ਾਰ ਕਰਨ।