ਫਲਿੰਡਰਜ਼ ਯੂਨੀਵਰਸਿਟੀ ਦੇ ਮੈਡੀਸਨ ਅਤੇ ਜਨਤਕ ਸਿਹਤ ਕਾਲਜ ਦੇ ਇੱਕ ਸਹਾਇਕ ਪ੍ਰੋਫੈਸਰ -ਮੁਨੀਸ਼ ਪੁਰੀ ਦਾ ਦਾਅਵਾ ਹੈ ਕਿ ਉਸਨੇ ਅਤੇ ਉਸਦੀ ਟੀਮ ਨੇ ਦੱਖਣੀ ਆਸਟ੍ਰੇਲੀਆ ਦੇ ਪਾਣੀਆਂ ਦੇ ਆਲ਼ੇ-ਦੁਆਲ਼ੇ, ਉੱਲੀ (ਫੰਗਸ) ਵਰਗਾ ਇੱਕ ਜੀਵ ਖੋਜ ਲਿਆ ਹੈ ਜੋ ਕਿ ਪਸ਼ੂਆਂ ਨੂੰ ਮਾਰੇ ਬਿਨ੍ਹਾਂ ਹੀ ਮੀਟ ਬਣਾਉਣ ਵਿੱਚ ਸਹਾਈ ਹੋ ਸਕਦਾ ਹੈ। ਇਸ ਦਾ ਇਸਤੇਮਾਲ ਮੀਟ ਦੇ ਨਾਲ ਨਾਲ -ਦਵਾਈਆਂ, ਕਾਸਮੈਟਿਕਸ, ਬਾਇਓ ਫਿਊਲ ਆਦਿ ਬਣਾਉਣ ਲਈ ਵੀ ਕੀਤਾ ਜਾ ਸਕਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਹਾਲੇ ਇਸ ਜੀਵਾਣੂ ਦਾ ਪੱਕੇ ਤੌਰ ਤੇ ਥਹੂ ਪਤਾ ਅਤੇ ਸਥਾਈਪੁਣੇ ਆਦਿ ਦਾ ਪਤਾ ਲਗਾਉਣਾ ਬਾਕੀ ਹੈ ਅਤੇ ਇਸ ਉਪਰ ਕਾਫੀ ਖੋਜਾਂ ਕੀਤੀਆਂ ਜਾ ਸਕਦੀਆਂ ਹਨ ਅਤੇ ਉਹ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਹੀ ਇਸ ਕਾਰਜ ਵਿੱਚ ਲੱਗੀ ਹੋਈ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਦਾ ਵੱਡਾ ਫਾਇਦਾ ਇਹ ਹੈ ਕਿ ਜਿਸ ਤਰੀਕੇ ਨਾਲ ਪਸ਼ੂਆਂ ਨੂੰ ਵਧੀਆ ਥਾਂਵਾਂ ਆਦਿ ਤੇ ਰੱਖ ਕੇ ਪਾਲਿਆ ਜਾਂਦਾ ਹੈ ਅਤੇ ਉਨ੍ਹਾਂ ਨਾਲ ਮੀਟ ਦਾ ਉਦਿਯੋਗ ਚਲਾਇਆ ਜਾਂਦਾ ਹੈ, ਇਸ ਜੀਵਾਣੂ ਸਦਕਾ ਇਹ ਸਭ ਦੀ ਜ਼ਰੂਰਤ ਹੀ ਨਹੀਂ ਹੈ ਕਿਉਂਕਿ ਇਸ ਨੂੰ ਰਹਿਣ ਸਹਿਣ ਆਦਿ ਲਈ ਕਿਸੇ ਥਾਂ ਦੀ ਜ਼ਰੂਰਤ ਹੀ ਨਹੀਂ ਹੁੰਦੀ।