ਗਿਆਨੀ ਗੁਰਦਿਤ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿਚ ਲਗਾਉਣ ਬਾਰੇ ਮਤਾ ਲੌਂਗੋਵਾਲ ਨੂੰ ਦਿੱਤਾ 

2a711f7a-5551-4ea3-83b5-9ae3fbc8a841
(ਉਜਾਗਰ ਸਿੰਘ ਡਾ.ਬਲਕਾਰ ਸਿੰਘ ਅਤੇ ਪ੍ਰੀਤਮ ਸਿੰਘ ਚੰਬਲ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਵੱਲੋਂ ਪਾਸ ਮਤੇ ਦੀ ਕਾਪੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਗੁਰਦੁਆਰਾ ਕੈਂਬੋਵਾਲ ਵਿਖੇ ਦਿੰਦੇ ਹੋਏ)

ਪਟਿਆਲਾ: ਮਿਤੀ 11ਅਪ੍ਰੈਲ 2019- ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਇੰਡੀਆ ਚੈਪਟਰ ਦੇ ਕੋਆਰਡੀਨੇਟਰ ਉਜਾਗਰ ਸਿੰਘ ਅਤੇ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਇਰੈਟਰ ਡਾ.ਬਲਕਾਰ ਸਿੰਘ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਗੁਰਦੁਆਰਾ ਕੈਂਬੋਵਾਲ ਸਾਹਿਬ ਲੌਂਗੋਵਾਲ ਸੰਗਰੂਰ ਵਿਖੇ ਪੰਜਾਬ ਅਤੇ ਕੈਨੇਡਾ ਦੀਆਂ ਤਿੰਨ ਦਰਜਨ ਤੋਂ ਵੱਧ ਸਵੈ ਸੇਵੀ ਸਿੱਖ ਸੰਸਥਾਵਾਂ, ਸੁਖਮਣੀ ਸਾਹਿਬ ਸੋਸਾਇਟੀਆਂ, ਸਹਿਤਕਾਰਾਂ ਅਤੇ ਸਿੱਖ ਬੁੱਧੀਜੀਵੀਆਂ ਵੱਲੋਂ ਸਰਬਸੰਮਤੀ ਨਾਲ ਨਾਮਵਰ ਸਿੱਖ ਵਿਦਵਾਨ ਗਿਆਨੀ ਗੁਰਦਿੱਤ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਲਗਾਉਣ ਦਾ ਪਾਸ ਕੀਤਾ ਮਤਾ ਭੇਂਟ ਕੀਤਾ। ਇਸ ਮੌਕੇ ਤੇ ਪਿੰਡ ਬਡਬਰ ਦੇ ਸਿੱਖ ਵਿਦਵਾਨ ਪ੍ਰੀਤਮ ਸਿੰਘ ਚੰਬਲ ਵੀ ਮੌਜੂਦ ਸਨ। ਭਾਈ ਲੌਂਗੋਵਾਲ ਨਾਲ ਸਿੱਖ ਵਿਦਵਾਨ ਗਿਆਨੀ ਗੁਰਦਿਤ ਸਿੰਘ ਦੇ ਸਿੱਖ ਪੰਥ ਲਈ ਕੀਤੇ ਕੰਮਾ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਇਸ ਸੁਝਾਅ ਪ੍ਰਤੀ ਹੁੰਘਾਰਾ ਸੁਚਾਰੂ ਸੀ। ਉਨ੍ਹਾਂ ਗਿਆਨੀ ਗੁਰਦਿੱਤ ਸਿੰਘ ਦੇ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਸੰਬੰਧਾਂ ਦਾ ਵੀ ਜ਼ਿਕਰ ਕੀਤਾ। ਉਜਾਗਰ ਸਿੰਘ, ਡਾ ਬਲਕਾਰ ਸਿੰਘ ਅਤੇ ਪ੍ਰੀਤਮ ਸਿੰਘ ਚੰਬਲ ਨੇ ਤਸਵੀਰ ਲਗਾਉਣ ਦੀ ਜ਼ੋਰ ਦੇ ਕੇ ਤਾਕੀਦ ਕੀਤੀ ਤਾਂ ਜੋ ਗਿਆਨੀ ਗੁਰਦਿੱਤ ਸਿੰਘ ਦੀ ਤਸਵੀਰ ਨੌਜਵਾਨ ਪੀੜ੍ਹੀ ਪ੍ਰੇਰਨਾ ਲੈ ਸਕੇ।

Install Punjabi Akhbar App

Install
×