ਵਿਰੋਧੀ ਧਿਰ ਨੇ ਗੋਡਸੇ ਨੂੰ ਦੇਸ਼ ਭਗਤ ਦੱਸਣ ‘ਤੇ ਕੀਤਾ ਹੰਗਾਮਾ

loksabha

ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਵਲੋਂ ਨੱਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸੇ ਜਾਣ ਵਾਲੇ ਬਿਆਨ ‘ਤੇ ਵਿਰੋਧੀ ਧਿਰ ਨੇ ਜੰਮ ਕੇ ਹੰਗਾਮਾ ਕੀਤਾ। ਮਹਾਤਮਾ ਗਾਂਧੀ ਦੀ ਹੱਤਿਆ ਕਰਨ ਵਾਲੇ ਗੋਡਸੇ ਨੂੰ ਦੇਸ਼ ਭਗਤ ਕਹਿਣ ‘ਤੇ ਕਾਂਗਰਸ, ਟੀ.ਐਮ.ਸੀ. ਸਮੇਤ ਹੋਰ ਵਿਰੋਧੀ ਦਲ ਭੜਕ ਗਏ। ਗੋਡਸੇ ਮੁੱਦੇ ‘ਤੇ ਵਿਰੋਧੀ ਧਿਰ ਦੇ ਹੰਗਾਮੇ ਦੇ ਕਾਰਨ ਲੋਕ ਸਭਾ ਦੀ ਕਾਰਵਾਈ ਅੱਜ ਸਵੇਰੇ ਕੁਝ ਦੇਰ ਲਈ ਮੁਲਤਵੀ ਕਰਨੀ ਪਈ। ਉਥੇ, ਭਾਜਪਾ ਨੇਤਾ ਸਾਕਸ਼ੀ ਮਹਾਰਾਜ ਨੇ ਗੋਡਸੇ ਦੇ ਬਾਰੇ ‘ਚ ਕੀਤੀ ਗਈ ਆਪਣੀ ਵਿਵਾਦਗ੍ਰਸਤ ਟਿੱਪਣੀ ਲਈ ਲੋਕਸਭਾ ‘ਚ ਅੱਜ ਖੇਦ ਪ੍ਰਗਟ ਕੀਤਾ। ਕਾਂਗਰਸ ਸੰਸਦ ਮੈਂਬਰਾਂ ਨੇ ਸਾਕਸ਼ੀ ਮਹਾਰਾਜ ਦੇ ਬਿਆਨ ਦਾ ਜੰਮ ਕੇ ਵਿਰੋਧ ਕੀਤਾ ਅਤੇ ਸੰਸਦ ਭਵਨ ਕੰਪਲੈਕਸ ‘ਚ ਬਣੀ ਮਹਾਤਮਾ ਗਾਂਧੀ ਦੀ ਮੂਰਤੀ ਦੇ ਅੱਗੇ ਧਰਨਾ ਦਿੱਤਾ।