
ਨਿਊਯਾਰਕ/ ਅਲਬਰਟਾ —ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਿੱਚ ਵੱਡੀ ਗਰੋਸਰੀ ਚੇਨ ਫਰੂਟੀਕਾਨਾ ਨੇ ਕਿਹਾ ਹੈ ਕਿ ਉਹ ਅੰਬਾਨੀ ਜਾਂ ਅਡਾਨੀ ਦਾ ਕੋਈ ਸਮਾਨ ਨਹੀਂ ਵੇਚਣਗੇ ਉਨਾਂ ਨੇ ਰਾਮਦੇਵ ਦੀ ਪਤੰਜਲੀ ਦਾ ਸਮਾਨ ਸਟੋਰਾਂ ‘ਚੋਂ ਚੁੱਕ ਦਿੱਤਾ ਹੈ। ਗਰੋਸਰੀ ਸਟੋਰ ਚੇਨ ਦੇ ਸੰਚਾਲਕ ਟੋਨੀ ਸਿੰਘ ਨੇ ਕਿਹਾ ਹੈ ਕਿ ਫਰੂਟੀਕਾਨਾ ਭਾਰਤੀ ਕਿਸਾਨਾਂ ਦੇ ਨਾਲ ਹੈ। ਉਮੀਦ ਕਰਦੇ ਹਾਂ ਕਿ ਉਨਟਾਰੀਓ ਦੇ ਗਰੋਸਰੀ ਸਟੋਰਾਂ ਵੱਲੋਂ ਵੀ ਇਹੋ ਜਿਹਾ ਹੀ ਫੈਸਲਾ ਜ਼ਰੂਰ ਲਿਆ ਜਾਵੇਗਾ|