ਬਰਾਜ਼ੀਲ ਵਿੱਚ ਕੋਵਿਡ – 19 ਦੇ ਕੇਸ ਵਧਣ ਦੇ ਬਾਵਜੂਦ ਰਾਸ਼ਟਰਪਤੀ ਨੇ ਜਿਮ ਅਤੇ ਸੈਲੂਨ ਖੋਲ੍ਹਣ ਦੀ ਦਿੱਤੀ ਆਗਿਆ

ਬਰਾਜ਼ੀਲ ਦੇ ਰਾਸ਼ਟਰਪਤੀ ਜੇਇਰ ਬੋਲਸੋਨਾਰੋ ਨੇ ਸੋਮਵਾਰ ਨੂੰ ਜਿਮ, ਪਾਰਲਰ ਅਤੇ ਹੇਇਰ ਸੈਲੂਨ ਨੂੰ ਜਰੂਰੀ ਸੇਵਾਵਾਂ ਘੋਸ਼ਿਤ ਕਰਦਿਆਂ ਕਿਹਾ ਕਿ ਉਹ ਕੋਰੋਨਾ ਵਾਇਰਸ ਮਹਾਮਾਰੀ ਦੇ ਵਿੱਚ ਖੁੱਲੇ ਰਹਿ ਸੱਕਦੇ ਹਨ। ਉਨ੍ਹਾਂਨੇ ਇਹ ਵੀ ਕਿਹਾ ਕਿ ਅਰਥਵਿਵਸਥਾ ਦੇ ਬਿਨਾਂ ਕੋਈ ਜ਼ਿੰਦਗੀ ਨਹੀਂ ਹੈ। ਜ਼ਿਕਰਯੋਗ ਹੈ ਕਿ ਬਰਾਜ਼ੀਲ ਵਿੱਚ ਹੁਣ ਤੱਕ ਕੋਵਿਡ – 19 ਦੇ 1.69 ਲੱਖ ਮਾਮਲੇ ਆਏ ਹਨ ਅਤੇ 11,600 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

Install Punjabi Akhbar App

Install
×