ਦੱਖਣੀ ਆਸਟ੍ਰੇਲੀਆ ਦੇ ਨਿਵਾਸੀਆਂ ਦੇ ਨਾਮ ਜੇ ਵੈਦਰਹਿੱਲ ਦੀ ਤਰਫ਼ੋਂ ਖੁੱਲ੍ਹੀ ਚਿੱਠੀ

– ਦ ਐਡਵਰਟਾਈਜ਼ਰਜ਼ ਤੋਂ ਧੰਨਵਾਦ ਸਹਿਤ –

ਪਿਆਰੇ ਦੱਖਣੀ ਆਸਅ੍ਰੇਲੀਆ ਦੇ ਨਿਵਾਸੀਓ,

Mr Jay Weatherill lrਬੀਤੇ ਕੱਲ ਦਾ ਚੁਕਿਆ ਇੱਕ ਕਦਮ -ਜਿਸ ਵਿੱਚ ਇਹ ਮਿੱਥਿਆ ਗਿਆ ਹੈ ਕਿ 12 ਪਣਡੁੱਬੀਆਂ ਦੱਖਣੀ ਆਸਟ੍ਰੇਲੀਆ ਵਿੱਚ ਹੀ ਤਿਆਰ ਕੀਤੀਆਂ ਜਾਣਗੀਆਂ, ਨੇ ਦੱਖਣੀ ਆਸਟ੍ਰੇਲੀਆ ਨੂੰ ਪੂਰੇ ਆਸਟ੍ਰੇਲੀਆ ਵਿੱਚ ਇੱਕ ਹਾਈ ਟੈਕ ਬਣਾ ਦਿੱਤਾ ਗਿਆ ਹੈ ਅਤੇ ਸਾਨੂੰ ਇਹ ਦੱਸਦਿਆਂ ਖੁਸ਼ੀ ਅਤੇ ਫਖ਼ਰ ਹੈ ਕਿ ਦੱਖਣੀ ਆਸਟ੍ਰੇਲੀਆ ਦੇ ਰੋਜ਼ਗਾਰ ਵਿੱਚ ਵੀ ਬਹੁਤ ਜ਼ਿਆਦਾ ਵਾਧਾ ਹੋਵੇਗਾ।
ਇਸ ਨਾਲ ਸਾਡਾ ਦੱਖਣੀ ਆਸਟ੍ਰੇਲੀਆ ਹੁਣ ਆਪਣੀਆਂ ਰਵਾਇਤੀ ਇੰਡਸਟ੍ਰੀਜ਼ ਨੂੰ ਬਦਲਦਾ ਹੋਇਆ ਹਾਈ ਟੈਕ ਅਤੇ ਸੰਸਾਰਕ ਇੰਡਸਟ੍ਰੀਜ਼ ਵੱਲ ਨੂੰ ਵੱਡਾ ਕਦਮ ਚੁੱਕੇਗਾ।
ਦੱਖਣੀ ਆਸਟ੍ਰੇਲੀਆ ਵਿੱਚ ਪਣਡੁੱਬੀਆਂ ਅਤੇ ਪੈਟਰੋਲ ਵੈਸਲਜ਼ ਦਾ ਤਿਆਰ ਹੋਣਾ ਇਹ ਦਰਸਾਉਂਦਾ ਹੈ ਕਿ ਹੁਣ ਅਸੀਂ ਵੀ ਬਦਲਾੳ ਦੇ ਮੋੜ ਤੇ ਖੜੇ ਹਾਂ ਅਤੇ ਛੇਤੀ ਹੀ ਸੰਸਾਰ ਦੀਆਂ ਦੂਜੀਆਂ ਇੰਡਸਟ੍ਰੀਜ਼ ਨਾਲ ਖੜ੍ਹੇ ਹੋਵਾਂਗੇ ਅਤੇ ਨਾਲ ਹੀ ਫਰਾਂਸ ਨਾਲ ਇਸ ਦੇ ਨਾਲ ਨਾਲ ਹੋਰ ਖੇਤਰਾਂ ਵਿੱਚ ਵੀ ਵੱਡੀ ਸਫਲਤਾ ਹਾਸਲ ਹੋਵੇਗੀ।
ਮੈਂ ਸਭ ਸਟੇਟ ਸਰਕਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨਾ੍ਹਂ ਨੇ ਸਾਨੂੰ ਇਹ ਟੀਚਾ ਹਾਸਲ ਕਰਨ ਵਿੱਚ ਮਦਦ ਕੀਤੀ।
ਤਕਰੀਬਨ 18 ਮਹੀਨੇ ਪਹਿਲਾਂ ਸੁਣਨ ਵਿੱਚ ਮਿਲਦਾ ਸੀ ਇਹ ਪਣਡੁੱਬੀਆਂ ਜੋ ਕਿ ਐਡੀਲਿਡ ਵਿੱਚ ਨਹੀਂ ਸਗੋਂ ਕਿਤੇ ਹੋਰ ਬਣਾਈਆਂ ਜਾਣਗੀਆਂ ਪਰੰਤੂ ਸਾਨੂੰ ਮਾਣ ਹੈ ਕਿ ਅਸੀਂ ਸਭ ਨੇ ਮਿਲ ਕੇ ਇਹ ਜਿੱਤ ਹਾਸਲ ਕੀਤੀ ਅਤੇ ਹੁਣ ਅਸੀਂ ਮਾਣ ਨਾਲ ਸਾਡੇ ਦੱਖਣੀ ਆਸਟ੍ਰੇਲੀਆ ਵਿੱਚ ਇਹ ਪਣਡੁੱਬੀਆਂ ਆਪ ਹੀ ਤਿਆਰ ਕਰਾਂਗੇ।

 ਜੈ ਵੈਦਰਹਿੱਲ (ਐਮ.ਪੀ.)
ਪਰਿਮੀਅਰ ਦੱਖਣੀ ਆਸਟ੍ਰੇਲੀਆ

16042712370