ਉਟਾਹੂਹੂ ਪ੍ਰਾਇਮਰੀ ਸਕੂਲ ਦੇ ਵਿਚ ਪੜ੍ਹਨ ਜਾ ਰਹੀਆਂ ਬੱਚੀਆਂ ਕਾਰ ਨਾਲ ਟਕਰਾਈਆਂ-ਸੜਕ ਸੁਰੱਖਿਆ ਦੀ ਗੱਲ ਤੁਰੀ

ਅੱਜ ਸਵੇਰੇ ਜਦੋਂ ਤਿੰਨ ਛੋਟੀ ਉਮਰ ਦੀਆਂ ਲੜਕੀਆਂ (ਇਕ 10 ਸਾਲ ਦੋ ਪੰਜ ਸਾਲ) ਸੜਕ ਪਾਰ ਕਰਕੇ ਉਟਾਹੂਹੂ ਪ੍ਰਾਇਮਰੀ ਸਕੂਲ ਵੱਲ ਜਾ ਰਹੀਆਂ ਸਨ ਤਾਂ ਇਕ ਕਾਰ ਦੇ ਨਾਲ ਟਕਰਾ ਗਈਆਂ। ਦੋ ਜਿਨ੍ਹਾਂ ਦੇ ਜਿਆਦਾ ਸੱਟਾਂ ਲੱਗੀਆਂ, ਉਹ ਅਜੇ ਹਸਪਤਾਲ ਹਨ ਜਦ ਕਿ ਇਕ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਸ ਘਟਨਾ ਤੋਂ ਬਾਅਦ ਸਕੂਲੀ ਬੱਚਿਆਂ ਲਈ ਸੜਕੀ ਆਵਾਜਾਈ ਸੁਰੱਖਿਆ ਦੀ ਇਕ ਵਾਰ ਫਿਰ ਸਮੀਖਿਆ ਹੋਣ ਦੀ ਗੱਲ ਤੁਰੀ ਹੈ। ਕਾਰ ਦੇ ਡ੍ਰਾਈਵਰ ਅਤੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਘਟਨਾ ਸਥਲ ਉਤੇ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਗਈ।