ਲੜੀਵਾਰ ਆਨਲਾਈਨ ਪ੍ਰੋਗਰਾਮ ‘ਅਦਬੀ ਰਾਹਾਂ’ 15 ਨਵੰਬਰ 2020 ਨੂੰ

ਆਸਟ੍ਰੇਲੀਆ ਦੀਆਂ ਚਰਚਿਤ ਸੰਸਥਾਵਾਂ ‘ਪੰਜਾਬੀ ਸੱਥ ਮੈਲਬਰਨ’ ਅਤੇ ‘ਆਸਟ੍ਰੇਲੀਅਨ ਪੰਜਾਬੀ (AUP) ਚੈੱਨਲ’ ਆਪਣੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ 15 ਨਵੰਬਰ 2020 ਨੂੰ ਲੈ ਕੇ ਆ ਰਹੀਆਂ ਹਨ ਲੜੀਵਾਰ ਆਨਲਾਈਨ ਪ੍ਰੋਗਰਾਮ ‘ਅਦਬੀ ਰਾਹਾਂ’; ਹਰ ਵਾਰ ਦੀ ਤਰ੍ਹਾਂ ਇਸ ਪ੍ਰੋਗਰਾਮ ਦੀ ਸੰਚਾਲਨਾ ਕਰਨਗੇ ‘ਮਧੂ ਤਨਹਾ’ ਅਤੇ ਇਸ ਵਾਰ ਦਾ ਵਿਸ਼ਾ ਹੈ,’ ਸਾਹਿਤ ਵਿੱਚ ਪੱਤਰਕਾਰੀ ਦਾ ਰੋਲ’, ਪ੍ਰੋਗਰਾਮ ਦੇ ਵਿਸ਼ੇ ਅਤੇ ਮਨੋਰਥ ਨਾਲ ਪੂਰੀ ਤਰ੍ਹਾਂ ਨਿਆਂ ਕਰਨ ਲਈ ਇਹਨਾਂ ਸੰਸਥਾਵਾਂ ਦੇ ਸੱਦੇ ‘ਤੇ ਪੰਜਾਬੀ ਮੀਡੀਆ ਦੀ ਦੁਨੀਆਂ ਦੀਆਂ ਪੰਜ ਪ੍ਰਸਿੱਧ ਹਸਤੀਆਂ ਹਿੱਸਾ ਲੈਣਗੀਆਂ ਅਤੇ ਉਪਰੋਕਤ ਵਿਸ਼ੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ; ਪ੍ਰੋਗਰਾਮ ਦੌਰਾਨ ਸਰੋਤਿਆਂ ਦੇ ਸਵਾਲਾਂ ਦੇ ਜੁਆਬ ਵੀ ਦਿੱਤੇ ਜਾਣਗੇ: ਹਿੱਸਾ ਲੈਣ ਵਾਲੇ ਮੀਡਿਆ ਪ੍ਰਤੀਨਿਧਾਂ ਦੇ ਨਾਮ ਇਸ ਤਰ੍ਹਾਂ ਹਨ: ਮਿੰਟੂ ਬਰਾੜ (ਆਸਟ੍ਰੇਲੀਆ) , ਡਾ. ਰਾਮ ਮੂਰਤੀ, ਅਨੰਤ ਗਿੱਲ, ਪਰਮਜੀਤ ਸਿੰਘ ਬਾਗੜੀਆ ਅਤੇ ਸੁਰਿੰਦਰ ਕੋਛੜ ਜੀ: ਇਸ ਪ੍ਰੋਗਰਾਮ ਦਾ ਸਮਾਂ;
09.30am (ਪੰਜਾਬ) ਅਤੇ 3.00pm (ਮੈਲਬਰਨ -ਸਿਡਨੀ) ਹੋਵੇਗਾ, ਪ੍ਰੋਗਰਾਮ ਆਸਟ੍ਰੇਲੀਅਨ ਪੰਜਾਬੀ ਚੈਂਨਲl ਅਤੇ ਪੰਜਾਬੀ ਸੱਥ ਮੈਲਬਰਨ ਆਸਟ੍ਰੇਲੀਆ ਦੇ ਫੇਸਬੁੱਕ ਤੇ ਲਾਈਵ ਚੱਲੇਗਾ:

(ਧੰਨਵਾਦ ਸਹਿਤ)
ਕੁਲਜੀਤ ਕੌਰ ਗ਼ਜ਼ਲ

Install Punjabi Akhbar App

Install
×