ਅਪ੍ਰੈਲ ਤੋਂ ਹੁਣ ਤੱਕ 90,000 ਤੋਂ ਵੀ ਜ਼ਿਆਦਾ ਲੋਕਾਂ ਨੂੰ ਮਿਲੀ ‘ਆਨਲਾਈਨ’ ਆਸਟ੍ਰੇਲੀਆਈ ਸਿਟੀਜ਼ਨਸ਼ਿਪ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) 2020 ਦੇ ਸ਼ੁਰੂ ਵਿੱਚ ਇੱਕ ਲੱਖ ਲੋਕਾ ਨੂੰ ਆਸਟ੍ਰੇਲੀਆਈ ਨਾਗਰਿਕਤਾ ਦੀ ਪ੍ਰਮਾਣਿਕਤਾ ਤਾਂ ਮਿਲ ਹੀ ਗਈ ਸੀ ਪਰੰਤੂ ਕੋਵਿਡ-19 ਦੇ ਚਲਦਿਆਂ ਇਸ ਦੇ ਸਮਾਰੋਹਾਂ ਦੇ ਰੁਕ ਜਾਣ ਕਾਰਨ ਸਮੁੱਚੇ ਐਲਾਨਾਂ ਉਪਰ ਹੀ ਰੋਕ ਲਗਾ ਦਿੱਤੀ ਗਈ ਸੀ ਅਤੇ ਅਧਿਕਾਰਿਕ ਤੌਰ ਤੇ ਮਹਿਜ਼ ਇਸ ਦਾ ਐਲਾਨ ਹੋਣਾ ਹੀ ਬਾਕੀ ਰਹਿ ਗਿਆ ਸੀ। ਇਸ ਤੋਂ ਬਾਅਦ ਫੇਰ ਸਮੇਂ ਦੀ ਮੰਗ ਨੂੰ ਦੇਖਦਿਆਂ ਹੋਇਆਂ ਆਸਟ੍ਰੇਲੀਆਈ ਸਰਕਾਰ ਨੇ ਆਨਲਾਈਨ ਅਜਿਹੇ ਅਰਜ਼ੀ ਧਾਰਕਾਂ ਦੇ ਐਲਾਨ ਕਰਨੇ ਸ਼ੁਰੂ ਕਰ ਦਿੱਤੇ ਸਨ ਅਤੇ ਹੁਣ ਤੱਕ ਅਜਿਹੇ ਲੋਕਾਂ ਦੀ ਗਿਣਤੀ 30,000 ਦੇ ਕਰੀਬ ਰਹਿ ਗਈ ਹੈ ਜਿਨ੍ਹਾਂ ਦਾ ਕਿ ਅਧਿਕਾਰਿਕ ਤੌਰ ਤੇ ਆਸਟ੍ਰੇਲੀਆਈ ਨਾਗਰਿਕਤਾ ਦਾ ਐਲਾਨ ਹੋਣਾ ਬਾਕੀ ਰਹਿ ਗਿਆ ਹੈ ਅਤੇ 90,000 ਤੋਂ ਵੀ ਜ਼ਿਆਦਾ ਲੋਕਾਂ ਨੂੰ ਆਨਲਾਈਨ ਹੀ ਨਾਗਰਿਕਤਾ ਪ੍ਰਦਾਨ ਕਰ ਦਿੱਤੀ ਗਈ ਹੈ। ਆਂਕੜਾ ਜਾਰੀ ਕਰਦਿਆਂ ਅਧਿਕਾਰੀਆਂ ਨੇ ਦੱਸਿਆ ਹੈ ਕਿ ਹਰ ਰੋਜ਼ 400 ਜਾਂ ਇਸ ਤੋਂ ਵੱਧ ਲੋਕਾਂ ਨੂੰ ਆਨਲਾਈਨ ਕਾਰਵਾਈ ਕਰਕੇ ਉਨ੍ਹਾਂ ਦੀਆਂ ਅਰਜ਼ੀਆਂ ਨੂੰ ਅੰਤਿਮ ਪੜਾਅ ਦਿੱਤੇ ਗਏ ਹਨ। ਇਸੇ ਸਾਲ ਜੂਨ ਤੋਂ ਹੀ, ਜਿੱਥੇ ਕਿਤੇ ਵੀ ਸੰਭਵ ਸੀ, 14,000 ਵਿਕਅਕਤੀਆਂ ਨੂੰ ਆਹਮੋ-ਸਹਮਣਿਉਂ (ਇਨ-ਪਰਸਨ) ਵੀ ਸਰਕਾਰ ਵੱਲੋਂ ਨਾਗਰਿਗਕਾ ਦੇ ਪ੍ਰਮਾਣ ਪੱਤਰ ਜਾਰੀ ਕੀਤੇ ਜਾ ਚੁਕੇ ਹਨ ਅਤੇ ਸਮੁੱਚੀ ਕਾਰਵਾਈ ਬਾ-ਦਸਤੂਰ ਜਾਰੀ ਹੈ। ਜ਼ਿਕਰਯੋਗ ਹੈ ਕਿ ਸਮੁੱਚੇ ਦੇਸ਼ ਅੰਦਰ ਨਾਗਰਿਕਤਾ ਪ੍ਰਦਾਨ ਕਰਨ ਦੀ ਕਾਰਵਾਈ ਅਧੀਨ, ਸਥਾਨਕ ਕੌਂਸਲਾਂ ਨੂੰ ਅਧਿਕਾਰ ਪ੍ਰਾਪਤ ਹਨ ਅਤੇ ਨਾਗਰਿਕਤਾ ਲੈਣ ਵਾਲੇ ਲੋਕ ਵਧੀਆ ਤਿਆਰ ਹੋ ਕੇ ਆਉਂਦੇ ਹਨ ਅਤੇ ਆਪਣੇ ਦੋਸਤਾਂ, ਮਿੱਤਰਾਂ ਜਾਂ ਰਿਸ਼ਤੇਦਾਰਾਂ ਨੂੰ ਵੀ ਇਸ ਸਮਾਗਮ ਵਿੱਚ ਸ਼ਾਮਿਲ ਕਰਦੇ ਹਨ ਅਤੇ ਆਪਣੀ ਆਪਣੀ ਨਾਗਰਿਕਤਾ ਪ੍ਰਾਪਤ ਕਰਦੇ ਹਨ ਅਤੇ ਇਸ ਤੋਂ ਬਾਅਦ ਛੋਟੀਆਂ ਛੋਟੀਆਂ ਖਾਣ-ਪੀਣ ਦੀਆਂ ਪਾਰਟੀਆਂ ਵੀ ਰੱਖੀਆਂ ਜਾਂਦੀਆਂ ਹਨ। ਪਰੰਤੂ ਇਸ ਸਾਲ ਦੇ ਸ਼ੁਰੂ ਵਿੱਚ ਹੀ ਕੋਵਿਡ-19 ਦੀ ਮਾਰ ਕਾਰਨ ਹਰ ਤਰ੍ਹਾਂ ਦੇ ਜਨਤਕ ਇਕੱਠਾਂ ਵਾਲੇ ਸਮਾਰੋਹ ਬੰਦ ਕਰ ਦਿੱਤੇ ਗਏ ਸਨ ਅਤੇ ਫੇਰ ਨਾਗਰਿਕਤਾ ਵਾਲੀਆਂ ਅਰਜ਼ੀਆਂ ਦੀ ਬਹੁਤਾਦ ਨੂੰ ਦੇਖਦਿਆਂ ਹੋਇਆਂ ਫੈਸਲਾ ਇਹ ਲਿਆ ਗਿਆ ਸੀ ਕਿ ਇਨ੍ਹਾਂ ਅਰਜ਼ੀਆਂ ਦਾ ਨਿਪਟਾਰਾ ਬਿਨ੍ਹਾਂ ਕਿਸੇ ਇਕੱਠਾਂ ਵਾਲੇ ਸਮਾਰੋਹਾਂ ਦੇ, ਆਨਲਾਈਨ ਕਰ ਦਿੱਤਾ ਜਾਵੇ ਅਤੇ ਇਸ ਨੂੰ ਵਧੀਆ ਹੁੰਗਾਰਾ ਵੀ ਮਿਲਿਆ।

Install Punjabi Akhbar App

Install
×