ਭਾਰਤ ਦੀ ਇੰਟਰਨੈਸ਼ਨਲ ਪੈਟਰੋਲੀਅਮ ਕੰਪਨੀ ਨੂੰ ਨਿਊਜ਼ੀਲੈਂਡ ਦੇ ਵਿਚ ਤੇਲ ਅਤੇ ਗੈਸ ਦੀ ਖੋਜ-ਪੜਤਾਲ ਦੀ ਮੰਜੂਰੀ ਮਿਲੀ

NZ PIC 9 Dec-2ਭਾਰਤੀ ਦੀ ਇਕ ਇੰਟਰਨੈਸ਼ਨਲ ਪੈਟਰੋਲੀਅਮ ਕੰਪਨੀ ‘ਓ.ਐਨ.ਜੀ.ਸੀ. ਵਿਦੇਸ਼ ਲਿਮਲਿਡ’ ਨੂੰ ਨਿਊਜ਼ੀਲੈਂਡ ਦੇ ਵਿਚ ਤੇਲ ਅਤੇ ਗੈਸ ਦੀ ਖੋਜ ਪੜ੍ਹਤਾਲ ਦੀ ਮੰਜੂਰੀ ਮਿਲੀ ਹੈ। ਇਸ ਖਬਰ ਦਾ ਖੁਲਾਸਾ ਸ. ਕੰਵਲਜੀਤ ਸਿੰਘ ਬਖਸ਼ੀ ਹੋਰਾਂ ਕੀਤਾ ਹੈ। ਇਸ ਤਰ੍ਹਾਂ ਦੇ 15 ਨਵੇਂ ਪ੍ਰਾਜੈਕਟ ਜੋ ਕਿ ਦੇਸ਼ ਦੇ ਵਿਚ 110 ਮਿਲੀਅਨ ਤੱਕ ਦਾ ਨਿਵੇਸ਼ ਕਰਵਾਉਣਗੇ ਅਤੇ ਇਕ ਬਿਲੀਅਨ ਤੱਕ ਦੇਸ਼ ਨੂੰ ਆਰਥਿਕ ਸਹਿਯੋਗ ਦੇਣਗੇ। ਇਹੋ ਜਿਹੇ ਪ੍ਰਾਜੈਕਟ ਆਉਣ ਦੇ ਨਾਲ ਜਿੱਥੇ ਸਥਾਨਕ ਲੋਕਾਂ ਨੂੰ ਰੁਜ਼ਗਾਰ ਦੇ ਹੋਰ ਸਾਧਨ ਮੁਹੱਈਆ ਹੋਣਗੇ ਉਥੇ ਦੇਸ਼ ਵੀ ਹੋਰ ਵਿਕਸਤ ਹੋਵੇਗਾ। ਵਰਨਣਯੋਗ ਹੈ ਕਿ ਓ.ਐਨ.ਜੀ.ਸੀ. ਵਿਦੇਸ਼ ਲਿਮਟਿਡ ਇਸ ਵੇਲੇ 16 ਦੇਸ਼ਾਂ ਦੇ ਵਿਚ ਅਜਿਹੇ ਕਾਰਜ ਕਰ ਰਹੀਹੈ ਅਤੇ ਇਸ ਦੀ ਸਥਾਪਨਾ 1965 ਦੇ ਵਿਚ ਕੀਤੀ ਗਈ ਸੀ ਅਤੇ ਮੌਜੂਦਾ ਨਾਂਅ ਜੂਨ 1989 ਦੇ ਵਿਚ ਰੱਖਿਆ ਗਿਆ ਸੀ।