ਕਰੋਨਾ ਦਾ ਕੋਈ ਨਵਾਂ ਮਾਮਲਾ ਦਰਜ ਨਹੀਂ -ਵਿਕਟੋਰੀਆ ਅੰਦਰ ਹੋਇਆ ਪੂਰਾ ਹਫ਼ਤਾ

(ਦ ਏਜ ਮੁਤਾਬਿਕ) ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਇਹ ਸੱਚ ਹੈ ਕਿ ਅੱਜ ਪੂਰਾ ਹਫ਼ਤਾ ਹੋ ਗਿਆ ਅਤੇ ਰਾਜ ਅੰਦਰ ਕੋਈ ਵੀ ਕਰੋਨਾ ਦਾ ਨਵਾਂ ਮਾਮਲਾ ਦਰਜ ਨਹੀਂ ਹੋਇਆ ਅਤੇ ਨਾ ਹੀ ਇਸ ਭਿਆਨਕ ਬਿਮਾਰੀ ਕਾਰਨ ਕੋਈ ਮੌਤ ਹੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਦਾ ਇਹੀ ਮਤਲੱਭ ਹੈ ਕਿ ਅਸੀਂ ਸਿਹਤ ਅਧਿਕਾਰੀਆਂ ਅਤੇ ਸਮੁੱਚੀ ਟੀਮ, ਦੇ ਨਾਲ ਨਾਲ ਰਾਜ ਦੀ ਜਨਤਾ ਦੇ ਵੀ ਪੂਰਨ ਸਹਿਯੋਗ ਨਾਲ ਸਹੀ ਦਿਸ਼ਾ ਵੱਲ ਕਦਮ ਚੁੱਕ ਰਹੇ ਹਾਂ ਅਤੇ ਆਉਣ ਵਾਲੇ ਐਤਵਾਰ ਨੂੰ ਸੰਭਵਿਤ ਐਲਾਨਾਂ ਦੀ ਤਿਆਰੀ ਸਿਹਤ ਅਧਿਕਾਰੀਆਂ ਨਾਲ ਮਿਲ ਕੇ ਕਰ ਰਹੇ ਹਾਂ ਤਾਂ ਜੋ ਜਨਤਕ ਤੌਰ ਤੇ ਲਗਾਈਆਂ ਗਈਆਂ ਪਾਬੰਧੀਆਂ ਵਿੱਚ ਹੋਰ ਵੀ ਰਿਆਇਤਾਂ ਦਿੱਤੀਆਂ ਜਾ ਸਕਣ ਅਤੇ ਲੋਕ ਪਹਿਲਾਂ ਦੀ ਤਰ੍ਹਾਂ ਹੀ ਆਪਣੇ ਕੰਮਾਂ-ਕਾਰਾਂ ਉਪਰ ਪੂਰਨ ਤੌਰ ਤੇ ਕੰਮ ਕਰ ਸਕਣ। ਇਸ ਦੇ ਨਾਲ ਹੀ ਅਜਿਹੀਆਂ ਬਿਮਾਰੀਆਂ ਦੇ ਮਾਹਿਰ ਵਿਗਿਆਨੀ ਡਾ. ਪੌਲ ਗ੍ਰਿਫਿਨ ਜੋ ਕਿ ਕੁਈਨਜ਼ਲੈਂਡ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਹਨ, ਨੇ, ਮੈਲਬੋਰਨ ਅੰਦਰ ਕੋਵਿਡ ਵੈਕਸਿਨ ਤਿਆਰ ਕਰਨ ਬਾਰੇ ਕਿਹਾ ਹੈ ਕਿ ਇਹ ਬਹੁਤ ਵੱਡਾ ਜੂਆ ਹੈ ਅਤੇ ਕਾਫੀ ਖਰਚੇ ਵਾਲਾ ਵੀ ਹੈ ਪਰੰਤੂ ਜੇਕਰ ਇਹ ਕਾਮਯਾਬ ਹੋ ਜਾਂਦਾ ਹੈ ਤਾਂ ਰਾਜ ਦੇ ਨਾਲ ਨਾਲ ਸਮੁੱਚੇ ਆਸਟ੍ਰੇਲੀਆ ਦੇਸ਼ ਦੀ ਜਨਤਾ ਅਤੇ ਦੇਸ਼ ਦੀ ਅਰਥ-ਵਿਵਸਥਾ ਲਲਈ ਬਹੁਤ ਹੀ ਲਾਹੇਵੰਦ ਹੋਵੇਗਾ। ਉਨ੍ਹਾਂ ਕਿਹਾ ਕਿ ਉਕਤ ਵੈਕਸੀਨ ਦਾ ਟ੍ਰਾਇਲ ਹੁਣ ਮਨੁੱਖੀ ਟੈਸਟਾਂ ਦੇ ਦਾਇਰੇ ਦੇ ਤੀਸਰੇ ਫੇਜ਼ ਵਿੱਚ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਵੀ ਪਹਿਲੇ ਪੜਾਵਾਂ ਦੀ ਤਰ੍ਹਾਂ ਕਾਮਯਾਬ ਹੀ ਰਹੇਗਾ।

Install Punjabi Akhbar App

Install
×