ਇੱਕ ਵਾਰੀ ਇਸਤੇਮਾਲ ਹੋਣ ਵਾਲੇ ਪਲਾਸਟਿਕ ਦੇ ਸਮਾਨ ਉਪਰ ਕੁਈਨਜ਼ਲੈਂਡ ਵਿੱਚ ਲੱਗੀ ਪੂਰਨ ਪਾਬੰਧੀ

ਪ੍ਰੀਮੀਅਰ ਐਨੇਸਟੇਸੀਆ ਪਾਲਾਸ਼ਾਈ ਨੇ ਇੱਕ ਐਲਾਨਨਾਮੇ ਰਾਹੀਂ ਦੱਸਿਆ ਹੈ ਕਿ ਰਾਜ ਵਿੱਚ ਇੱਕ ਵਾਰੀ ਇਸਤੇਮਾਲ ਹੋਣ ਵਾਲੇ ਪਲਾਸਟਿਕ ਆਦਿ ਦੇ ਸਮਾਨ ਜਿਵੇਂ ਕਿ ਕੋਲਡ ਡ੍ਰਿੰਕਸ ਆਦਿ ਪੀਣ ਵਾਲੀਆਂ ਪਾਈਪਾਂ, ਸਟਿਰਰ (ਟੁੱਥ ਪਿਕ ਵਗਾਰਾ), ਪਲੇਟਾਂ, ਸਮਾਨ ਆਦਿ ਰੱਖਣ ਵਾਲੇ ਡੱਬੇ ਆਦਿ, ਸਭ ਉਪਰ ਪੂਰਨ ਰੂਪ ਵਿੱਚ ਪਾਬੰਧੀ ਲਗਾ ਦਿੱਤੀ ਗਈ ਹੈ।
ਇਸ ਬਾਰੇ ਇਸੇ ਸਾਲ ਦੇ ਮਾਰਚ ਦੇ ਮਹੀਨੇ ਵਿੱਚ ਹੀ ਐਲਾਨ ਕਰ ਦਿੱਤਾ ਗਿਆ ਸੀ ਅਤੇ ਅੱਜ 1 ਸਤੰਬਰ ਤੋਂ ਇਹ ਲਾਗੂ ਕਰ ਦਿੱਤਾ ਗਿਆ ਹੈ।
ਇਸ ਬਾਬਤ ਇੱਕ ਜਨਤਕ ਸਰਵੇਖਣ ਵੀ ਕਰਵਾਇਆ ਗਿਆ ਸੀ ਅਤੇ 20,000 ਵਿਅਕਤੀਆਂ ਵਿੱਚੋਂ 94% ਲੋਕਾਂ ਨੇ ਇਸ ਪ੍ਰਤੀ ਆਪਣਾ ਹਾਂ ਪੱਖੀ ਰਵੱਈਆ ਦਰਸਾਇਆ ਸੀ।
ਜ਼ਿਕਰਯੋਗ ਇਹ ਵੀ ਹੈ ਕਿ ਦੱਖਣੀ ਆਸਟ੍ਰੇਲੀਆ ਵਿੱਚ ਅਜਿਹੀਆਂ ਪਾਬੰਧੀਆਂ ਇਸੇ ਸਾਲ ਦੇ ਮਾਰਚ ਦੇ ਮਹੀਨੇ ਤੋਂ ਹੀ ਲਾਗੂ ਕਰ ਦਿੱਤੀਆਂ ਗਈਆਂ ਸਨ।

Welcome to Punjabi Akhbar

Install Punjabi Akhbar
×
Enable Notifications    OK No thanks