ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਕਾਰਨ ਇੱਕ ਮੌਤ, ਰਾਜ ਅੰਦਰ 89 ਨਵੇਂ ਮਾਮਲੇ ਦਰਜ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਡਨੀ ਵਿੱਚ ਕਰੋਨਾ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਰਾਜ ਅੰਦਰ ਸਥਾਨਕ ਸਥਾਨਾਂਤਰਣ ਦੇ ਕੁੱਲ 89 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਮ੍ਰਿਤਕ ਦੀ ਉਮਰ 70ਵਿਆਂ ਸਾਲਾਂ ਵਿਚ ਦੀ ਸੀ ਅਤੇ ਉਹ ਪੂਰਬੀ ਸਬਅਰਬਾਂ ਦਾ ਰਹਿਣ ਵਾਲਾ ਸੀ ਅਤੇ ਕਰੋਨਾ ਤੋਂ ਪੀੜਿਤ ਸੀ।
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਘਰਾਂ ਅੰਦਰ ਹੀ ਰਹੋ ਅਤੇ ਸਿਰਫ ਜ਼ਰੂਰੀ ਕੰਮਾਂ ਲਈ ਹੀ ਘਰੋਂ ਬਾਹਰ ਨਿਕਲੋ, ਅਤੇ ਫੇਅਰਫੀਲਡ ਦੇ ਲੋਕਾਂ ਨੂੰ ਉਨ੍ਹਾਂ ਤਾਕੀਦ ਕਰਦਿਆਂ ਕਿਹਾ ਕਿ ਆਪਣੇ ਕਰੋਨਾ ਟੈਸਟ ਲਗਾਤਾਰ ਕਰਵਾਉਂਦੇ ਰਹੋ।

Welcome to Punjabi Akhbar

Install Punjabi Akhbar
×
Enable Notifications    OK No thanks