ਨਿਊਜ਼ੀਲੈਂਡ ਦੇ ਪੰਜਾਬੀਆਂ ਲਈ ਇੱਕ ਹੋਰ ਖੁਸ਼ੀ

– 30 ਸਤੰਬਰ ਦੀ ਵੰਨ-ਆਫ਼ ਰੈਜ਼ੀਡੈਂਸ਼ਿਲ ਵੀਜ਼ਾ ਨੀਤੀ ਦੇ ਘੇਰੇ ਵਿੱਚ ਵਾਧਾ

– 5 ਤੋਂ 10 ਸਾਲਾਂ ਤੋਂ ਸੰਘਰਸ਼ ਕਰ ਰਹੇ ਪੰਜਾਬੀ ਵੀ ਕਰ ਸਕਦੇ ਹਨ ਹੁਣ ਅਪਲਾਈ

ਨਿਊਜ਼ੀਲੈਂਡ ਸਰਕਾਰ ਵੱਲੋਂ 30 ਸਤੰਬਰ ਨੂੰ ਵੰਨ-ਆਫ਼ ਰੈਜ਼ੀਡੈਂਸ਼ਿਲ ਵੀਜ਼ਾ ਦੀ ਜਿਹੜੀ ਨਵੀਂ ਨੀਤੀ ਅਤੇ ਨਿਯਮ ਐਲਾਨੇ ਗਏ ਸਨ ਉਸ ਕਾਰਨ ਤਕਰੀਬਨ 1 ਲੱਖ 65 ਹਜ਼ਾਰ ਬਾਹਰਲੇ ਦੇਸ਼ਾਂ ਤੋਂ ਇੱਥੇ ਕੰਮ ਕਰਨ ਆਉਣ ਵਾਲਿਆਂ ਨੂੰ ਸਿੱਧੇ ਤੌਰ ਤੇ ਫਾਇਦਾ ਪਹੁੰਚਿਆ ਸੀ ਪਰੰਤੂ ਹਾਲੇ ਵੀ ਕੁੱਝ ਅਜਿਹੇ ਲੋਕ ਜੋ ਕਿ ਉਕਤ ਨਿਯਮਾਂ ਦਾ ਫਾਇਦਾ ਚੁੱਕਣ ਵਿੱਚ ਅਸਮਰਥ ਰਹਿ ਗਏ ਸਨ ਅਤੇ ਮਾਯੂਸ ਸਨ।
ਹੁਣ ਦੇ ਤਾਜ਼ਾ ਬਦਲਾਵਾਂ ਕਾਰਨ ਅਜਿਹੇ ਹੈਲਥ ਵਰਕਰ ਜੋ ਕਿ ਪਹਿਲਾਂ ਆਪਣੀ ਪੜ੍ਹਾਈ ਲਿਖਾਈ ਦੇ ਨਾਲ ਨਾਲ ਪਾਰਟ ਟਾਈਮ ਕੰਮ ਵੀ ਕਰ ਰਹੇ ਸਨ ਪਰੰਤੂ ਆਪਣੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ 30 ਸਤੰਬਰ ਵਾਲੀ ਇਮੀਗ੍ਰੇਸ਼ਨ ਵਾਲੀ ਨੀਤੀ ਅਨੁਸਾਰ ਇਸ ਤੋਂ ਅਯੋਗ ਹੋ ਚੁਕੇ ਸਨ, ਵੀ ਆਪਣਾ ਮਾਈਗ੍ਰੈਂਟ ਵਰਕਰਜ਼ ਰੈਜ਼ੀਡੈਂਸ਼ਲ ਵੀਜ਼ਾ ਅਪਲਾਈ ਕਰਨ ਦੇ ਯੋਗ ਹੋ ਗਏ ਹਨ ਅਤੇ ਇਸ ਕਾਰਨ ਹੁਣ ਅਜਿਹੇ ਲੋਕ ਜੋ ਕਿ ਬੀਤੇ 5 ਤੋਂ 10 ਸਾਲਾਂ ਤੋਂ ਨਿਊਜ਼ੀਲੈਂਡ ਵਿੱਚ ਪੱਕੀ ਤੌਰ ਤੇ ਸੈਟਲ ਹੋਣ ਦੇ ਸੁਫ਼ਨੇ ਦੇਖ ਰਹੇ ਸਨ ਉਨ੍ਹਾਂ ਦੇ ਸੁਫ਼ਨੇ ਵੀ ਸਰਕਾਰ ਦੀ ਨਵੀਂ ਨੀਤੀ ਕਾਰਨ ਹੁਣ ਪੂਰੇ ਹੋਣ ਦੀ ਰਾਹ ਤੁਰ ਪਏ ਹਨ।
30 ਸਤੰਬਰ ਵਾਲੀ ਨੀਤੀ ਵਿੱਚ ਬਦਲਾਅ ਕਾਰਨ ਹੁਣ (ਸਪਾਊਜ਼ ਵੀਜ਼ਾ ਜਾਂ ਸਟਡੀ ਵੀਜ਼ਾ ਧਾਰਕ) ਅਜਿਹੇ ਹੈਲਥ ਵਰਕਰ ਜਿਵੇਂ ਕਿ ਡਾਕਟਰ, ਨਰਸਾਂ, ਏਜਡ ਕੇਅਰ ਸੈਂਟਰ ਆਦਿ ਵਿੱਚ ਕੰਮ ਕਰਨ ਵਾਲਿਆਂ ਉਕਤ ਮਾਈਗ੍ਰੈਂਟਾਂ ਨੂੰ ਹੁਣ ਆਪਣੀ ਮੌਜੂਦਾ ਨੌਕਰੀ ਛੱਡ ਕੇ ਵਾਪਿਸ ਨਿਊਜ਼ੀਲੈਂਡ ਤੋਂ ਬਾਹਰ ਜਾ ਕੇ ਦੋਬਾਰਾ ਵੀਜ਼ਾ ਅਪਲਾਈ ਨਹੀਂ ਕਰਨਾ ਪਵੇਗਾ ਅਤੇ ਉਨ੍ਹਾਂ ਦੀ ਨਿਰਾਸ਼ਾਂ ਹੁਣ ਆਸ਼ਾ ਵਿੱਚ ਬਦਲਦੀ ਸਾਫ ਦਿਖਾਈ ਦੇਣ ਲੱਗ ਪਈ ਹੈ।

Install Punjabi Akhbar App

Install
×