ਆਸਟ੍ਰੇਲੀਆਈ ਪੁਲਿਸ ਵੱਲੋਂ ਵਾਂਟੇਡ ‘ਭਗੌੜਾ’ ਇੱਕ ਕਿਸ਼ਤੀ ਦੇ ਥੱਲੇ ਲੁਕਿਆ ਬਰਾਮਦ

ਅਸਟ੍ਰੇਲੀਆਈ ਭਗੌੜਿਆਂ ਦੀ ਸੂਚੀ ਵਿੱਚ ਦਰਜ ਨਾਰਦਰਨ ਟੈਰਟਰੀ ਦਾ ਮਾਰਕ ਹੋਰਨ ਨਾਮ ਦਾ ਮੁਜਰਿਮ, ਐਨ.ਟੀ. ਪੁਲਿਸ ਦੇ ਸੰਗਠਿਤ ਕ੍ਰਾਇਮ ਟਾਸਕਫੋਰਸ ਵੱਲੋਂ ਇੱਕ ਯਾਚ ਦੇ ਤਲੇ ਅੰਦਰ ਛੁਪਿਆ ਬੈਠਾ, ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਯਾਚ ਬੀਤੇ ਕੱਲ੍ਹ, ਡਾਰਵਿਨ ਤੋਂ ਚੱਲਿਆ ਸੀ ਅਤੇ ਪੁਲਿਸ ਨੇ ਜਦੋਂ ਪੁਲਿਸ ਨੇ ਕੁਲੇਨ ਬੇਅ ਮੈਰਿਨਾ ਵਿਖੇ ਇਸਦੀ ਤਲਾਸ਼ੀ ਲਈ ਤਾਂ ਉਕਤ ਮੁਜਰਿਮ ਨੂੰ ਬਰਾਮਦ ਕਰ ਲਿਆ।
ਮਾਰਕ, ਬੀਤੇ ਸਾਲ ਅਕਤੂਬਰ ਦੇ ਮਹੀਨੇ ਤੋਂ ਸਿਡਨੀ ਦੇ ਰਿਵਰਹੁੱਡ ਤੋਂ ਲਾਪਤਾ ਹੋ ਗਿਆ ਸੀ ਅਤੇ ਇਸਨੇ ਆਪਣੀ ਕਲਾਈ ਉਪਰ ਪੁਲਿਸ ਵੱਲੋਂ ਬੰਨ੍ਹਿਆ ਹੋਇਆ ਇਲੈਕਟ੍ਰਾਨਿਕ ਬਰੈਸਲੇਟ ਵੀ ਕੱਟ ਕੇ ਸੁੱਟ ਦਿੱਤਾ ਸੀ ਜਿਸ ਨਾਲ ਕਿ ਇਸ ਦੀ ਮੌਜੂਦਗੀ ਵਾਲੀ ਥਾਂ ਦੀ ਖ਼ਬਰ ਹਮੇਸ਼ਾ ਪੁਲਿਸ ਨੂੰ ਰਹਿੰਦੀ ਸੀ।
ਮਾਰਕ ਇੱਕ ਮੋਟਰਸਾਈਕਲ ਵਾਲੇ ਗੈਂਗ ਦਾ ਸਰਗਰਮ ਮੈਂਬਰ ਹੈ ਅਤੇ ਉਸ ਉਪਰ ਹੋਰਨਾਂ ਤੋਂ ਇਲਾਵਾ ਇੱਕ ਟਰੱਕ ਡ੍ਰਾਈਵਰ ਉਪਰ ਸਾਲ 2020 ਵਿੱਚ ਗੋਲੀਆਂ ਚਲਾਉਣ ਦਾ ਮੁਕੱਦਮਾ ਵੀ ਦਾਇਰ ਹੈ। ਨਿਊ ਸਾਊਥ ਵੇਲਜ਼ ਨੇ ਇਸ ਮੁਕੱਦਮੇ ਵਿੱਚ ਦੱਸਿਆ ਹੋਇਆ ਹੈ ਕਿ ਮੁਜਰਮ ਨੇ ਉਕਤ ਟਰੱਕ ਵਿੱਚੋਂ 550,000 ਡਾਲਰ ਚੁਰਾਏ ਸਨ ਜਦੋਂ ਕਿ ਟਰੱਕ ਦਾ ਡ੍ਰਾਈਵਰ ਗੋਲੀਬਾਰੀ ਵਿੱਚ ਜ਼ਖ਼ਮੀ ਹੋਇਆ ਸੀ ਪਰੰਤੂ ਉਸਦੀ ਜਾਨ ਬਚ ਗਈ ਸੀ।
ਪੁਲਿਸ ਨੂੰ ਸ਼ੱਕ ਹੈ ਕਿ ਮਾਰਕ, ਆਸਟ੍ਰੇਲੀਆ ਦੇਸ਼ ਤੋਂ ਬਾਹਰ ਕਿਸੇ ਦੇਸ਼ ਵਿੱਚ ਭੱਜਣ ਦੀ ਫ਼ਿਰਾਕ ਵਿੱਚ ਸੀ।