ਵਿਕਟੌਰੀਆ ਵਿੱਚ ਕਰੋਨਾ ਦਾ ਇੱਕ ਨਵਾਂ ਮਾਮਲਾ ਦਰਜ -ਰਾਜ ਸਰਕਾਰ ਅਤੇ ਫੈਡਰਲ ਸਰਕਾਰ ਦਰਮਿਆਨ ਮਦਦ ਪਿੱਛੇ ਹੋਈ ਤਿੱਖੀ ਬਹਿਸ

ਬੀਤੇ 24 ਘੰਟਿਆਂ ਦੌਰਾਨ, ਵਿਕਟੌਰੀਆ ਵਿੱਚ ਕਰੋਨਾ ਦਾ ਮਹਿਜ਼ 1 ਨਵਾਂ ਮਾਮਲਾ ਦਰਜ ਹੋਇਆ ਹੈ ਅਤੇ ਇਸੇ ਦੌਰਾਨ ਰਾਜ ਸਰਕਾਰ ਅਤੇ ਫੈਡਰਲ ਸਰਕਾਰ ਦਰਮਿਆਨ ਕਰੋਨਾ ਕਾਲ ਦੌਰਾਨ ਨਾ ਦਿੱਤੀ ਗਈ ਵਾਜਿਬ ਮਦਦ ਨੂੰ ਲੈ ਕੇ ਦੋਹਾਂ ਦਰਮਿਆਨ ਤਿੱਖੀ ਬਹਿਸ ਛਿੜ ਗਈ।
ਦਰਅਸਲ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਸਿਡਨੀ ਵਿੱਚ ਹੋਏ ਕਰੋਨਾ ਦੇ ਇਨਫੈਕਸ਼ਨ ਜਿਸ ਨਾਲ ਕਿ 700 ਲੋਕ ਪ੍ਰਭਾਵਿਤ ਹੋਏ ਅਤੇ 2 ਜਾਨਾਂ ਵੀ ਗਈਆਂ, ਲਈ ਫੈਡਰਲ ਸਰਕਾਰ ਵੱਲੋਂ ਰਾਜ ਸਰਕਾਰ ਅਤੇ ਫੈਡਰਲ ਸਰਕਾਰ ਵੱਲੋਂ ਸਾਂਝੀ ਮਦਦ ਦਾ ਐਲਾਨ ਕੀਤਾ ਤਾਂ ਵਿਕਟੌਰੀਆਈ ਸਰਕਾਰ ਦੇ ਬੁਲਾਰੇ ਵੱਲੋਂ ਇਸ ਬਾਬਤ ਇਤਰਾਜ਼ ਜਤਾਇਆ ਗਿਆ ਅਤੇ ਕਿਹਾ ਗਿਆ ਕਿ ਵਿਕਟੌਰੀਆ ਰਾਜ ਵਿੱਚ ਇੰਨਾ ਨੁਕਸਾਨ ਹੋਇਆ ਹੈ ਪਰੰਤੂ ਫੈਡਰਲ ਸਰਕਾਰ ਇੰਨੀਆਂ ਬੇਨਤੀਆਂ ਕਰਨ ਦੇ ਬਾਵਜੂਦ ਵੀ ਟਸ ਤੋਂ ਮਸ ਨਹੀਂ ਹੋ ਰਹੀ ਅਤੇ ਦੂਜੇ ਪਾਸੇ ਫੈਡਰਲ ਸਰਕਾਰ ਦੇ ਖ਼ਜ਼ਾਨਾ ਮੰਤਰੀ ਜੋਸ਼ ਫਰਿਡਨਬਰਗ ਨੇ ਕਿਹਾ ਕਿ ਵਿਕਟੌਰੀਆ ਰਾਜ ਦੀ ਜਨਤਾ, ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਦੀਆਂ ਗਲਤ ਨੀਤੀਆਂ ਤੋਂ ਅੱਕ ਚੁਕੀ ਹੈ ਕਿਉਂਕਿ ਉਹ ਕਰੋਨਾ ਵਰਗੀ ਭਿਆਨਕ ਬਿਮਾਰੀ ਦੀ ਆੜ ਵਿੱਚ ਰਾਜਨੀਤੀ ਖੇਡ ਰਹੇ ਹਨ।

Welcome to Punjabi Akhbar

Install Punjabi Akhbar
×
Enable Notifications    OK No thanks