ਵਿਕਟੋਰੀਆ ਅੰਦਰ ਕਰੋਨਾ ਦਾ ਇੱਕ ਹੋਰ ਨਵਾਂ ਮਾਮਲਾ ਦਰਜ -ਪਾਬੰਧੀਆਂ ਵਿੱਚ ਛੋਟਾਂ ਦਾ ਸਿਲਸਿਲਾ ਜਾਰੀ

ਸਿਹਤ ਅਧਿਕਾਰੀਆਂ ਮੁਤਾਬਿਕ, ਰਾਜ ਅੰਦਰ ਕਰੋਨਾ ਦਾ ਇੱਕ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ ਜੋ ਕਿ ਪਹਿਲਾਂ ਤੋਂ ਹੀ ਦਰਜ ਇੱਕ ਮਾਮਲੇ ਨਾਲ ਹੀ ਸਬੰਧਤ ਹੈ।
ਇਸਤੋਂ ਇਲਾਵਾ ਰਾਜ ਅੰਦਰ ਹੋਟਲ ਕੁਆਰਨਟੀਨ ਵਿੱਚ ਵੀ ਇੱਕ ਮਾਮਲਾ ਦਰਜ ਹੋਇਆ ਹੈ ਅਤੇ ਰਾਜ ਅੰਦਰ ਮੌਜੂਦਾ ਸਮਿਆਂ ਵਿੱਚ ਕਰੋਨਾ ਦੇ ਕੁੱਲ ਚਲੰਤ ਮਾਮਲਿਆਂ ਦੀ ਗਿਣਤੀ 54 ਹੈ।
ਬੀਤੇ 24 ਘੰਟਿਆਂ ਦੌਰਾਨ 35,252 ਲੋਕਾਂ ਦੇ ਟੈਸਟ ਕੀਤੇ ਗਏ ਹਨ ਅਤੇ 16,710 ਵਿਕਟੋਰੀਆਈ ਲੋਕਾਂ ਨੂੰ ਕਰੋਨਾ ਵੈਕਸੀਨ ਦਿੱਤੀ ਗਈ ਹੈ।
ਮੈਲਬੋਰਨ ਦੇ ਨਿਵਾਸੀਆਂ ਨੂੰ ਪਾਬੰਧੀਆਂ ਵਿੱਚ ਛੋਟਾਂ ਦੌਰਾਨ 25 ਕਿਲੋ ਮੀਟਰ ਦਾ ਦਾਇਰਾ ਹਟਾ ਲਿਆ ਗਿਆ ਹੈ ਅਤੇ ਘਰਾਂ ਵਿੱਚ ਆਉਣ ਜਾਉਣ ਵਾਸਤੇ, ਪ੍ਰਤੀ ਦਿਨ, ਦੋ ਬਾਲਿਗਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਇਜਾਜ਼ਤ ਦਿੱਤੀ ਗਈ ਹੈ। ਬਾਹਰਵਾਰ ਦੇ ਇਕੱਠਾਂ ਨੂੰ 20 ਵਿਅਕਤੀਆਂ ਤੱਕ ਦੀ ਇਜਾਜ਼ਤ ਹੈ।
ਚਾਰ ਦਿਵਾਰੀ ਦੇ ਅੰਦਰਵਾਰ, ਭੀੜ੍ਹ ਵਾਲੀਆਂ ਥਾਂਵਾਂ ਉਪਰ ਮਾਸਕ ਜ਼ਰੂਰੀ ਹਨ ਪਰੰਤੂ ਬਾਹਰਵਾਰ ਮਾਸਕ ਪਾਉਣਾ ਉਥੇ ਜ਼ਰੂਰੀ ਹੈ ਜਿੱਥੇ ਕਿ ਸਮਾਜਿਕ ਦੂਰੀ ਬਣਾ ਕੇ ਰੱਖਣ ਵਿੱਚ ਔਕੜਾਂ ਆਉਂਦੀਆਂ ਹਨ ਅਤੇ ਭੀੜ ਜ਼ਿਆਦਾ ਹੁੰਦੀ ਹੈ।
ਸਿਡਨੀ, ਵਾਵਰਲੇਅ ਅਤੇ ਵੂਲਾਹਰਾ ਤੋਂ ਵਿਕਟੋਰੀਆ ਆਉਣ ਵਾਲੇ ਯਾਤਰੀਆਂ ਲਈ ਖਾਸ ਹਦਾਇਤਾਂ ਹਨ ਕਿ ਉਹ ਵਾਜਿਬ ਪਰਮਿਟ ਤੇ ਹੀ ਆਪਣੀਆਂ ਯਾਤਰਾਵਾਂ ਕਰਨ ਅਤੇ ਵਿਕਟੋਰੀਆ ਵਿੱਚ ਆਉਣ ਤੇ ਉਨ੍ਹਾਂ ਦੇ ਕਰੋਨਾ ਟੈਸਟ ਹੋਣਗੇ, ਅਤੇ ਰਿਪੋਰਟ ਨੈਗੇਟਿਵ ਆਉਣ ਤੱਕ ਉਨ੍ਹਾਂ ਨੂੰ ਆਈਸੋਲੇਟ ਕਰਕੇ ਰੱਖਿਆ ਜਾਵੇਗਾ।

Welcome to Punjabi Akhbar

Install Punjabi Akhbar
×