ਕੁਈਨਜ਼ਲੈਂਡ ਵਿੱਚ ਕਰੋਨਾ ਦਾ 1 ਨਵਾਂ ਮਾਮਲਾ ਦਰਜ -ਵਿਕਟੌਰੀਆ ਨਾਲ ਬਾਰਡਰ ਸੀਲ ਕਰਨ ਦਾ ਐਲਾਨ

ਕੁਈਨਜ਼ਲੈਂਡ ਦੇ ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਆਪਣੇ ਤਾਜ਼ੇ ਐਲਾਨਨਾਮੇ ਰਾਹੀਂ ਦੱਸਿਆ ਹੈ ਕਿ ਰਾਜ ਅੰਦਰ ਕਰੋਨਾ ਦਾ ਇੱਕ ਸਥਾਨਕ ਮਾਮਲਾ ਦਰਜ ਹੋਇਆ ਹੈ ਅਤੇ ਵਿਕਟੌਰੀਆ ਦੀਆਂ ਸਥਿਤੀਆਂ ਨੂੰ ਦੇਖਦਿਆਂ ਹੋਇਆਂ ਸ਼ਨਿਚਰਵਾਰ (17 ਜੁਲਾਈ) ਅੱਧੀ ਰਾਤ 1 ਵਜੇ ਤੋਂ ਦੋਹਾਂ ਰਾਜਾਂ ਵਿਚਾਲੇ ਬਾਰਡਰਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।
ਨਵਾਂ ਦਰਜ ਹੋਇਆ ਮਾਮਲਾ ਉਸ 12 ਸਾਲਾਂ ਦੇ ਬੱਚੇ ਦੀ ਮਾਂ ਦਾ ਹੀ ਹੈ ਜੋ ਕਿ ਆਪਣੇ ਬੱਚੇ ਦੀ ਦੇਖਭਾਲ ਲਈ ਹਸਪਤਾਲ ਅੰਦਰ ਹੀ ਰਹਿ ਰਹੀ ਸੀ ਅਤੇ ਉਕਤ ਪਰਿਵਾਰ ਕਰੋਨਾ ਦੇ ਡੈਲਟਾ ਵੇਰੀਐਂਟ ਨਾਲ ਹੀ ਪੀੜਿਤ ਪਾਇਆ ਗਿਆ ਹੈ।

Welcome to Punjabi Akhbar

Install Punjabi Akhbar
×
Enable Notifications    OK No thanks