ਵਿਕਟੌਰੀਆ ਵਿੱਚ ਕਰੋਨਾ ਦਾ ਇੱਕ ਨਵਾਂ ਮਾਮਲਾ ਦਰਜ

ਬੀਤੇ 24 ਘੰਟਿਆਂ ਦੌਰਾਨ ਵਿਕਟੌਰੀਆ ਵਿੱਚ ਕਰੋਨਾ ਦਾ ਇੱਕ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ ਜੋ ਕਿ ਨਿਊ ਸਾਊਥ ਵੇਲਜ਼ ਤੋਂ ਹੀ ਪਰਤਿਆ ਹੈ। ਇਸ ਦੇ ਨਾਲ ਹੀ ਮੈਲਬੋਰਨ (ਉਤਰ-ਪੱਛਮੀ) ਵਿਚਲੇ ਇੱਕ ਰਿਹਾਇਸ਼ੀ ਕੰਪਲੈਕਸ (ਮੈਰੀਬਿਰਨੌਂਗ ਵਿਖੇ ਟਾਮਜ਼ ਹੋਮਜ਼ ਦੀ ਐਰਿਅਲ ਅਪਾਰਟਮੈਂਟ) ਦੇ ਲੋਕਾਂ ਨੂੰ ਲਾਕਡਾਊਨ ਕੀਤਾ ਗਿਆ ਹੈ ਜਿੱਥੇ ਕਿ ਨਿਊ ਸਾਊਥ ਵੇਲਜ਼ ਤੋਂ ਇੱਕ ਘਰੇਲੂ ਸਾਮਾਨ ਨੂੰ ਇੱਕ ਥਾਂ ਤੋਂ ਦੂਸਰੀ ਤੇ ਸ਼ਿਫਟ ਕਰਨ ਵਾਲੇ ਵਿਅਕਤੀ ਨੇ ਸ਼ਿਰਕਤ ਕੀਤੀ ਸੀ ਅਤੇ ਬਾਅਦ ਵਿੱਚ ਉਹ ਕਰੋਨਾ ਪਾਜ਼ਿਟਿਵ ਪਾਇਆ ਗਿਆ ਸੀ। ਤਾਕੀਦ ਹੈ ਕਿ ਬੀਤੇ ਸ਼ੁਕਰਵਾਰ ਤੋਂ ਸੋਮਵਾਰ ਤੱਕ ਜੇਕਰ ਕਿਸੇ ਨੇ ਉਕਤ ਅਪਾਰਟਮੈਂਟ ਵਿੱਚ ਫੇਰੀ ਲਾਈ ਹੋਵੇ ਤਾਂ ਆਪਣੇ ਆ ਨੂੰ ਤੁਰੰਤ ਆਈਸੋਲੇਟ ਕਰੇ ਅਤੇ ਆਪਣਾ ਕਰੋਨਾ ਟੈਸਟ ਕਰਵਾਏ, ਰਿਪੋਰਟ ਨੈਗੇਟਿਵ ਆਉਣ ਤੱਕ ਆਈਸੋਲੇਸ਼ਨ ਵਿੱਚ ਹੀ ਰਹੇ।
ਅਧਿਕਾਰੀਆਂ ਦੇ ਆਂਕੜਿਆਂ ਮੁਤਾਬਿਕ, ਇਸੇ ਦੌਰਾਨ ਰਾਜ ਭਰ ਵਿੱਚ 23,470 ਕਰੋਨਾ ਦੇ ਟੈਸਟ ਵੀ ਕੀਤੇ ਗਏ ਹਨ ਅਤੇ 14,384 ਵੈਕਸੀਨ ਵੀ ਦਿੱਤੇ ਗਏ ਹਨ।

Welcome to Punjabi Akhbar

Install Punjabi Akhbar
×
Enable Notifications    OK No thanks