ਨਿਊਯਾਰਕ ’ਚ ਕੋਵਿਡ-19 ਕੋਰੋਨਾਵਾਇਰਸ ਨਾਲ ਇਕ ਨੇਪਾਲੀ ਉਬੇਰ ਡਰਾਈਵਰ , ਅਤੇ ਦੋ ਭਾਰਤੀਆ ਸਮੇਤ ,ਤਿੰਨ ਲੋਕਾਂ ਦੀ ਮੋਤ

ਨਿਊਯਾਰਕ, 26 ਮਾਰਚ — ਬੀਤੇਂ ਦਿਨ ਅਮਰੀਕਾ ਦੇ ਸੂਬੇ ਨਿਊਯਾਰਕ ਵਿਖੇਂ ਦੋ ਭਾਰਤੀ ਅਤੇ ਇਕ ਨੇਪਾਲ ਨਾਲ ਪਿਛੋਕੜ ਰੱਖਣ ਵਾਲੇ ਉਬੇਰ ਚਾਲਕ ਅਨਿਲ ਸਾਂਬਾ (41) ਸਾਲ ਜੋ ਨਿਊਯਾਰਕ ਦੇ ਜੈਕਸ਼ਨ ਹਾਇਟ ਵਿਖੇਂ ਰਹਿੰਦਾ ਸੀ ਦੋ ਹਫ਼ਤੇ ਨਿਊਯਾਰਕ ਦੇ ਐਲਮਹਰਸਟ ਹਸਪਤਾਲ ਵਿਖੇਂ ਜੇਰੇ ਇਲਾਜ ਸੀ ਜੋ ਕੋਰੋਨਾਵਾਇਰਸ ਤੋ ਪੀੜ੍ਹਤ ਸੀ ਬੀਤੇਂ ਦਿਨ ਮੋਤ ਹੋ ਗਈ ।

ਉਸ ਦੇ ਨਾਲ ਜਾਨਲੇਵਾ ਕੋਰੋਨਾਵਾਇਰਸ ਦੀ ਲਪੇਟ ਚ’ ਆਏ ਇਕ ਭਾਰਤ ਦੇ ਸੂਬੇ ਹਰਿਆਣਾ ਦੇ ਕੁਰਕੇਸ਼ਤਰ ਜ਼ਿਲ੍ਹੇ ਨਾਲ ਨਿਊਯਾਰਕ ਦੇ ਰੌਕਵੇਅ ਬੁਲੇਵਰਡ ਕੁਈਨਜ ਚ’ ਰਹਿੰਦੇ (29) ਸਾਲਾ ਨੋਜਵਾਨ ਟਰੱਕ ਡਰਾਈਵਰ ਪ੍ਰਿੰਸ ਮੁਲਤਾਨੀ ਦੀ  ਮੋਤ ਸਮੇਤ

ਇਕ ਮਹਾਂਰਾਸਟਰ ਨਾਲ ਪਿਛੋਕੜ ਰੱਖਣ ਵਾਲੇ ਭਾਰਤੀ ਸੈੱਫ ਜਿਸ ਦਾ ਨਾਂ ਫਲੌਡ ਕਾਰਡੋਜ ਸੀ ਜੋ ਭਾਰਤ ਤੋ ਨਿਊਯਾਰਕ ਵਿਖੇਂ 8 ਮਾਰਚ ਨੂੰ ਪਹੁੰਚਿਆ ਸੀ ਕੈਰੋਨਾ ਦੀ ਲਪੇਟ ਚ’ ਆ ਗਿਆ ਜੋ ਨਿਊਜਰਸੀ ਸੂਬੇ ਦੇ ਇਕ ਹਸਪਤਾਲ ਵਿਖੇਂ ਜੇਰੇ ਇਲਾਜ ਸੀ ਦੀ ਦੋ ਹਫ਼ਤਿਆਂ ਬਾਅਦ ਕੋਵਿੰਡ-16 ਕੋਰੋਨਾਵਾਇਰਸ ਦੀ ਲਪੇਟ ਚ’ ਆ ਜਾਣ ਨਾਲ ਹਸਪਤਾਲ ਚ’ ਮੌਤ ਹੋ ਗਈ ।