ਇਟਲੀ ‘ਚ ਕੋਰੋਨਾ ਵਾਇਰਸ ਨਾਲ ਪੰਜਾਬੀ ਦੀ ਮੌਤ

ਵੀਨਸ, 24 ਮਾਰਚ (ਹਰਦੀਪ ਸਿੰਘ ਕੰਗ) – ਇਟਲੀ ‘ਚ ਕੋਰੋਨਾਵਾਇਰਸ ਦੀ ਲਪੇਟ ‘ਚ ਆ ਕੇ ਇਕ ਹੋਰ ਪੰਜਾਬੀ ਵਿਅਕਤੀ ਦੀ ਮੌਤ ਹੋ ਗਈ ਹੈ। ਕੁਲਵਿੰਦਰ ਸਿੰਘ ਨਾਂ ਦੇ ਪੰਜਾਬੀ ਵਿਅਕਤੀ ਦੀ ਉਮਰ 44 ਸਾਲ ਦੱਸੀ ਜਾਂਦੀ ਹੈ। ਉਹ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਸੀ ਤੇ ਇਟਲੀ ਵਿਚ ਮੀਟ ਸਪਲਾਈ ਕਰਨ ਵਾਲੀ ਫ਼ਰਮ ‘ਚ ਕੰਮ ਕਰਦਾ ਸੀ। ਉਹ ਲਗਭਗ ਦੋ ਹਫ਼ਤੇ ਪਹਿਲਾ ਕੋਰੋਨਾਵਾਇਰਸ ਦੀ ਲਪੇਟ ‘ਚ ਆ ਗਿਆ ਸੀ।

ਧੰਨਵਾਦ ਸਹਿਤ (ਅਜੀਤ)

Install Punjabi Akhbar App

Install
×