ਪੋਲੈਂਡ ਤੋਂ ਆਸਟ੍ਰੇਲੀਆ ਆਈਆਂ ਇੱਕ ਮਿਲੀਅਨ ਫਾਈਜ਼ਰ ਡੋਜ਼ਾਂ -ਕਰੋਨਾ ਪ੍ਰਭਾਵਿਤ 12 ਖੇਤਰਾਂ ਵਿੱਚ ਹੋਵੇਗਾ ਜ਼ਿਆਦਾਤਰ ਇਸਤੇਮਾਲ

ਪ੍ਰਧਾਨ ਮੰਤਰੀ, ਸਕਾਟ ਮੋਰੀਸਨ ਨੇ ਜਾਣਕਾਰੀ ਰਾਹੀਂ ਸਪਸ਼ਟ ਕੀਤਾ ਹੈ ਕਿ ਦੇਸ਼ ਅੰਦਰ ਕਰੋਨਾ ਟੀਕਾਕਰਣ ਵਿੱਚ ਇਜ਼ਾਫ਼ਾ ਕਰਨ ਲਈ ਮਦਦਗਾਰ, ਇੱਕ ਮਿਲੀਅਨ ਫਾਈਜ਼ਰ ਡੋਜ਼ਾਂ ਪੋਲੈਂਡ ਤੋਂ ਪਹੁੰਚ ਗਈਆਂ ਹਨ ਅਤੇ ਇਨ੍ਹਾਂ ਵਿੱਚੋਂ ਅੱਧੀਆਂ ਡੋਜ਼ਾਂ ਨਿਊ ਸਾਊਥ ਵੇਲਜ਼ ਵਿਚਲੇ ਕਰੋਨਾ ਪ੍ਰਭਾਵਿਤ 12 ਖੇਤਰਾਂ ਵਿੱਚ ਲੋਕਾਂ ਨੂੰ ਲਗਾਈਆਂ ਜਾਣਗੀਆਂ। ਸਰਕਾਰ ਦੁਆਰਾ ਫਾਈਜ਼ਰ ਦੀਆਂ 40 ਮਿਲੀਅਨ ਡੋਜ਼ਾਂ ਦੇਸ਼ ਲਈ ਸੁਰੱਖਿਅਤ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ 530,000 ਡੋਜ਼ਾਂ ਨਿਊ ਸਾਊਥ ਵੇਲਜ਼ ਦੇ 12 ਕਰੋਨਾ ਪ੍ਰਭਾਵਿਤ ਖੇਤਰਾਂ ਨੂੰ ਭੇਜੀਆਂ ਜਾ ਰਹੀਆਂ ਹਨ ਜਿੱਥੇ ਕਿ ਡੈਲਟਾ ਵੇਰੀਐਂਟ ਨੇ ਆਪਣਾ ਦਬਾਅ ਬਣਾਇਆ ਹੋਇਆ ਹੈ। ਇਨ੍ਹਾਂ ਖੇਤਰਾਂ ਵਿਚਲੇ 20 ਤੋਂ 39 ਸਾਲ ਦੇ ਲੋਕਾਂ ਨੂੰ ਇਸੇ ਹਫ਼ਤੇ ਤੋਂ ਉਕਤ ਫਾਈਜ਼ਰ ਡੋਜ਼, ਪਹਿਲ ਦੇ ਆਧਾਰ ਤੇ ਦੇਣੀ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ 175,500 ਡੋਜ਼ਾਂ ਵਿਕਟੌਰੀਆ ਨੂੰ ਦਿੱਤੀਆਂ ਜਾਣੀਆਂ ਹਨ ਅਤੇ ਬਾਕੀ ਦੀਆਂ ਸਮੁੱਚੇ ਦੇਸ਼ ਵਿੱਚ ਪਹੁੰਚਾਈਆਂ ਜਾਣੀਆਂ ਹਨ।

Welcome to Punjabi Akhbar

Install Punjabi Akhbar
×
Enable Notifications    OK No thanks