Deprecated: Required parameter $position follows optional parameter $tags in /home/punjabia/public_html/wp-content/plugins/fluentformpro/src/Components/Post/Components/PostContent.php on line 14
ਆਸਟ੍ਰੇਲੀਆ ਵਿੱਚ ਇੱਕ ਹਫ਼ਤੇ ਵਿੱਚ ਇੱਕ ਮਿਲੀਅਨ ਕਰੋਨਾ ਵੈਕਸੀਨ ਡੋਜ਼ਾਂ ਦੇਣ ਦਾ ਟੀਚਾ ਸੰਭਵ -ਪ੍ਰਧਾਨ ਮੰਤਰੀ | Punjabi Akhbar | Punjabi Newspaper Online Australia

ਆਸਟ੍ਰੇਲੀਆ ਵਿੱਚ ਇੱਕ ਹਫ਼ਤੇ ਵਿੱਚ ਇੱਕ ਮਿਲੀਅਨ ਕਰੋਨਾ ਵੈਕਸੀਨ ਡੋਜ਼ਾਂ ਦੇਣ ਦਾ ਟੀਚਾ ਸੰਭਵ -ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਐਲਾਨ ਕਰਦਿਆਂ ਕਿਹਾ ਕਿ ਬਹੁਤ ਜਲਦੀ ਹੀ ਦੇਸ਼ ਦੇ ਹਰ ਨਾਗਰਿਕ ਨੂੰ ਕਰੋਨਾ ਤੋਂ ਬਚਾਉ ਲਈ ਵੈਕਸੀਨ ਦੇਣ ਦੇ ਟੀਚੇ ਦੀ ਪ੍ਰਾਪਤੀ ਵਾਸਤੇ, ਹਰ ਹਫ਼ਤੇ ਇੱਕ ਮਿਲੀਅਨ ਡੋਜ਼ਾਂ ਦੇਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਇਸ ਦੇ ਨਾਲ ਹੀ ਇਸੇ ਮਹੀਨੇ ਵਿੱਚ 2.8 ਮਿਲੀਅਨ ਅਤੇ ਅਗਸਤ ਵਿੱਚ 4.5 ਮਿਲੀਅਨ ਲੋਕਾਂ ਨੂੰ ਉਕਤ ਡੋਜ਼ਾਂ ਦਿੱਤੀਆਂ ਜਾ ਸਕਣਗੀਆਂ ਅਤੇ ਆਉਣ ਵਾਲੇ ਕ੍ਰਿਸਮਿਸ ਦੇ ਤਿਉਹਾਰ ਤੱਕ ਦੇਸ਼ ਵਿੱਚ ਹਰ ਕਿਸੇ ਨੂੰ ਕਰੋਨਾ ਤੋਂ ਬਚਾਉ ਦੀ ਵੈਕਸੀਨ ਦੇ ਦਿੱਤੀ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਉਕਤ ਟੀਚੇ ਦੀ ਪ੍ਰਾਪਤੀ ਵਾਸਤੇ ਫਾਈਜ਼ਰ ਕੰਪਨੀ ਨਾਲ ਇਕਰਾਰ ਕੀਤੇ ਗਏ ਹਨ ਅਤੇ ਉਨ੍ਹਾਂ ਭਰੋਸਾ ਦਿਵਾਇਆ ਹੈ ਕਿ ਉਹ ਹਮੇਸ਼ਾ ਮੋਰੀਸਨ ਸਰਕਾਰ ਦੇ ਨਾਲ ਖੜ੍ਹੇ ਹਨ ਅਤੇ ਕਿਸੇ ਤਰ੍ਹਾਂ ਦੀ ਊਣਤਾਈ ਨਹੀਂ ਹੋਣ ਦਿੱਤੀ ਜਾਵੇਗੀ।

Install Punjabi Akhbar App

Install
×