ਅਮਰੀਕਾ ਵਿਚ ਗੁਰੂ ਨਾਨਕ ਡਾਕੂਮੈਂਟਰੀ ਲਈ ਹਿਊਸਟਨ ਦੇ ਸਿੱਖਾਂ ਨੇ ਇਕ ਲੱਖ ਡਾਲਰ ਇਕੱਠੇ ਕੀਤੇ! 

IMG_3096

ਹਿਊਸਟਨ, 22 ਮਈ — ਬੀਤੇਂ ਦਿਨ 125 ਤੋਂ ਵੱਧ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਗੁਰੂ ਨਾਨਕ ਦਸਤਾਵੇਜ਼ੀ ਫ਼ਿਲਮ ਦੇ ਸਮਰਥਨ ਲਈ  ਇਕੱਠੇ ਹੋਏ ਅਤੇ ਇਸ ਪ੍ਰੋਜੈਕਟ ਲਈ ਉਹਨਾਂ ਨੇ  100,000 ਡਾਲਰ ਦੇ ਫੰਡ ਇਕੱਠੇ ਕੀਤੇ। ਹਿਊਸਟਨ ਦੇ ਸਾਰੇ ਪੰਜ ਮੁੱਖ ਗੁਰਦੁਆਰਿਆਂ ਨੇ ਇਸ ਪਹਿਲ ਕਦਮੀ ਨਾਲ ਆਪਣੀ ਸਾਂਝੀ ਏਕਤਾ ਦਿਖਾਈ। ਸਿੱਖ ਸੈਂਟਰ ਦੇ ਡਾ: ਕੰਵਲਜੀਤ ਸਿੰਘ ਨੇ ਇਸ ਮੌਕੇ ਹਾਜ਼ਰ ਲੋਕਾਂ ਦਾ ਸਵਾਗਤ ਕੀਤਾ। ਨੈਸ਼ਨਲ ਸਿੱਖ ਕੈਂਪੇਨ ਦੇ ਸਹਿ-ਸੰਸਥਾਪਕ ਅਤੇ ਸੀਨੀਅਰ ਸਲਾਹਕਾਰ ਡਾ: ਰਾਜਵੰਤ ਸਿੰਘ ਨੇ ਕਿਹਾ, “ਇਹ ਅਮਰੀਕਾ ਦੇ ਇਸ ਦੱਖਣੀ ਸ਼ਹਿਰ ਵਿੱਚ ਸਿੱਖ ਦੀ ਏਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਸੀ। ਹਰੇਕ ਸਿੱਖ ਚਾਹੁੰਦਾ ਹੈ ਕਿ ਦੁਨਿਆਂ ਵਿੱਚ ਵਧ ਤੋਂ ਵੱਧ ਲੋਕਾਂ ਨੂੰ ਗੁਰੂ ਨਾਨਕ ਬਾਰੇ ਪਤਾ ਲਗੇ।ਉਨ੍ਹਾਂ ਨੇ ਕਿਹਾ, “ਜ਼ਿਆਦਾਤਰ ਅਮਰੀਕੀਆਂ ਨੇ ਕਦੇ ਵੀ ਗੁਰੂ ਨਾਨਕ ਦੇਵ ਜੀ ਦਾ ਨਾਮ ਨਹੀਂ ਸੁਣਿਆ ਹੈ। ਨੈਸ਼ਨਲ ਸਿੱਖ ਮੁਹਿੰਮ ਅਤੂਰ ਪ੍ਰੋਡਕਸ਼ਨਾਂ ਨਾਲ ਕੰਮ ਕਰ ਰਹੀ ਹੈ ਤਾਂ ਜੋ ਉਹ ਅਮਰੀਕਾ ਦੇ ਸਾਰੇ ਪੀ.ਬੀ.ਐਸ. ਸਟੇਸ਼ਨਾਂ ‘ਤੇ ਇਸ ਫਿਲਮ ਨੂੰ ਦਿਖਾਇਆ ਜਾ ਸਕੇ। ਸ਼ੂਗਰਲੈਂਡ ਦੇ ਸਿੱਖ ਗੁਰਦੁਆਰੇ ਦੇ ਪ੍ਰਧਾਨ ਡਾ. ਪਾਲ ਲਿਖਾਰੀ ਨੇ ਕਿਹਾ, “ਦੁਨੀਆਂ ਭਰ ਵਿਚ ਸਿੱਖ ਸਾਰੇ ਇਸ ਪ੍ਰਾਜੈਕਟ ਲਈ ਉਤਸ਼ਾਹਿਤ ਹਨ। ਅਸੀਂ ਮਹਿਸੂਸ ਕੀਤਾ ਕਿ ਇਹ ਸੱਚਮੁੱਚ ਸਾਡੇ ਭਾਈਚਾਰੇ ਲਈ ਇੱਕ ਦੂਰਅੰਦੇਸ਼ੀ ਢੁਕਵਾਂ ਪ੍ਰਾਜੈਕਟ ਹੈ। “ਸਿੱਖ ਨੈਸ਼ਨਲ ਸੈਂਟਰ ਆਫ ਹਿਊਸਟਨ ਦੇ ਸਹਿ-ਸੰਸਥਾਪਕ ਡਾ. ਹਰਦਮ ਸਿੰਘ ਅਜ਼ਾਦ ਨੇ ਕਿਹਾ, “ਸਾਡੇ ਸਾਰਿਆਂ ਲਈ ਇਹ ਜ਼ਰੂਰੀ ਹੈ ਕਿ ਅਸੀਂ 550 ਵੇਂ ਜਨਮ ਦਿਹਾੜੇ ਦੇ ਇਸ ਮੌਕੇ ਤੇ ਵਿਸ਼ਵ ਪੱਧਰੀ ਗੁਰੂ ਨਾਨਕ ਦੇਵ ਜੀ ਬਾਰੇ ਜਾਣਕਾਰੀ ਵਧਾਈਏ।”

ਡਾ. ਕੰਵਲਜੀਤ ਸਿੰਘ ਨੇ ਕਿਹਾ, “ਇਹ ਇੱਕ ਸ਼ਾਨਦਾਰ ਗੱਲ ਸੀ ਕਿ ਸ਼ਹਿਰ ਦੇ ਸਾਰੇ ਮੋਹਰੀ ਸਿੱਖ ਇਸ ਪ੍ਰਾਜੈਕਟ ਦਾ ਸਮਰਥਨ ਕਰਨ ਆਏ।”ਜਸਮੀਤਾ ਸਿੰਘ ਨੇ ਪ੍ਰੋਗਰਾਮ ਦੀ ਅਗਵਾਈ ਕੀਤੀ ਅਤੇ ਕਿਹਾ ਕਿ “ਸਾਡੀ ਨੌਜਵਾਨ ਪੀੜ੍ਹੀ ਲਈ ਭਾਈਚਾਰੇ ਦਾ ਸਮਰਥਨ ਕਰਨਾ ਬਹੁਤ ਮਹੱਤਵਪੂਰਨ ਹੈ ਅਤੇ ਇਸ ਦਸਤਾਵੇਜ਼ੀ ਫਿਲਮ ਰਾਹੀਂ ਸਾਡੇ ਬੱਚੇ ਸਿੱਖਾਂ ਅਤੇ ਗੁਰੂ ਨਾਨਕ ਦੇਵ ਜੀ ਦੇ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਫਲ ਹੋਣਗੇ।  ਰਾਣੀ ਪਾਰਸ ਨੇ ਗੁਰੂ ਨਾਨਕ ਦੇਵ ਤੇ ਇਕ ਗੀਤ ਗਾਇਆ ਅਤੇ ਦਰਸ਼ਕਾਂ ਨੂੰ ਪ੍ਰੇਰਿਆ। ਇਸ ਤੋਂ ਇਲਾਵਾ, ਕੈਲਗਰੀ ਤੋਂ ਹਾਸੇ ਦੇ ਰਾਜੇ ਤਰਲੋਕ ਸਿੰਘ ਚੁੱਘ ਖਾਸ ਤੌਰ ਤੇ ਹਾਸਾ ਅਤੇ ਖੁਸ਼ੀ ਪੈਦਾ ਕਰਨ ਆਏ ਸਨ।ਸੁਖਪ੍ਰੀਤ ਕੌਰ ਨੇ ਪੂਰੇ ਸਮੂੰਹ ਖਾਣੇ ਦਾ ਇੰਤਜ਼ਾਮ ਕੀਤਾ ਅਤੇ ਗੁਰੂ ਤੇਗ ਬਹਾਦੁਰ ਗੁਰਦੁਆਰਾ ਸਾਹਿਬ ਦੇ ਹਰਦਿਆਲ ਸਿੰਘ ਮਾਂਗਟ ਨੇ ਇਸ ਸਮਾਗਮ ਲਈ ਆਪਣੇ ਬੈਂਕੂਐਟ ਹਾਲ ਮੁਹੱਇਆ ਕੀਤਾ। ਐਨ ਐਸ ਸੀ ਨੇ ਮਹਾਨ ਗੁਰੂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਕ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਪੀ.ਬੀ.ਐੱਸ. ਤੋਂ ਇਲਾਵਾ ਨੌਜਵਾਨ ਵਰਗ ਤਕ ਪਹੁੰਚਣ ਲਈ ਇਕ ਸੋਸ਼ਲ ਮੀਡੀਆ ਤੇ ਅਭਿਆਨ ਸ਼ੁਰੂ ਕਰਨ ਲਈ ਇਕ ਸਨਮਾਨਯੋਗ ਮਾਰਕੀਟਿੰਗ ਕੰਪਨੀ ਨੂੰ ਵੀ ਹਾਇਰ ਕੀਤਾ ਹੈ।

Install Punjabi Akhbar App

Install
×